ਪੱਤਰ ਪ੍ਰੇਰਕ
ਪਠਾਨਕੋਟ, 30 ਮਈ
ਦੁਸ਼ਮਣ ਦੇਸ਼ ਦੇ ਘੁਸਪੈਠੀਆਂ ਨਾਲ ਲੋਹਾ ਲੈਂਦੇ ਹੋਏ ਅਤੇ ਸਰਹੱਦ ਉਪਰ ਲੜਦੇ ਸਮੇਂ ਅਪਾਹਜ ਹੋਏ ਸੈਨਿਕਾਂ ਦੇ ਸਨਮਾਨ ਲਈ ਸਬ-ਏਰੀਆ ਕਮਾਂਡਰ ਬ੍ਰਿਗੇਡੀਅਰ ਸੰਦੀਪ ਐਸ ਸ਼ਾਰਦਾ ਦੀ ਨਿਰਦੇਸ਼ਨਾ ਹੇਠ ਇੱਕ ਸਮਾਗਮ ਕੀਤਾ ਗਿਆ ਜਿਸ ਵਿੱਚ 5 ਬਹਾਦਰ ਸੈਨਿਕਾਂ ਨੂੰ ਉਨ੍ਹਾਂ ਦੀ ਕੁਰਬਾਨੀ ਦੇ ਸਨਮਾਨ ਵਜੋਂ ਰੀਟਰੋਫਿਟਡ ਸਕੂਟਰ ਭੇਟ ਕੀਤੇ ਗਏ। ਇਸ ਮੌਕੇ ਥਲ ਸੈਨਾ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਸੈਨਿਕਾਂ ਨੇ ਆਪਣਾ ਕਰਤੱਵ ਨਿਸ਼ਠਾ ਨਾਲ ਨਿਭਾਉਂਦੇ ਹੋਏ ਬਹਾਦਰੀ ਨਾਲ ਮੁਕਾਬਲਾ ਕੀਤਾ ਤੇ ਆਪਣੇ ਅੰਗ ਗੁਆ ਲਏ। ਇਸ ਤਰ੍ਹਾਂ ਕਰਕੇ ਇਨ੍ਹਾਂ ਨੇ ਭਾਰਤੀ ਸੈਨਾ ਦੇ ਗੌਰਵ ਨੂੰ ਹੋਰ ਵਧਾਇਆ ਹੈ। ਸੋ ਸਟੇਸ਼ਨ ਹੈਡਕੁਆਰਟਰ ਵੀ ਇਨ੍ਹਾਂ ਦਾ ਸਨਮਾਨ ਕਰਕੇ ਮਾਣ ਮਹਿਸੂਸ ਕਰ ਰਿਹਾ ਹੈ।