ਅਜਨਾਲਾ: ਅੱਜ ਇਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਬ ਸੰਮਤੀ ਨਾਲ ਚੁਣੇ ਗਏ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਜ਼ਿਲ੍ਹੇ ਦੇ 800 ਦੇ ਕਰੀਬ ਪਿੰਡਾਂ ਵਿੱਚ ਪਾਰਟੀ ਦੀ ਮਜ਼ਬੂਤੀ ਮੁਹਿੰਮ ਦੇ ਪਹਿਲੇ ਪੜਾਅ ਦਾ ਆਗਾਜ਼ ਪਿੰਡ ਨੇਪਾਲ ਵਿੱਚ ਹਰਨੇਕ ਸਿੰਘ ਨੇਪਾਲ ਨੂੰ ਪਾਰਟੀ ਦੇ ਝੰਡੇ ਨੂੰ ਸੌਂਪ ਕੇ ਰਵਾਨਾ ਕੀਤਾ । ਸ੍ਰੀ ਅਜਨਾਲਾ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਪਾਰਟੀ ਦੇ ਆਗੂ ਰਤਨ ਸਿੰਘ ਰੰਧਾਵਾ, ਗੁਰਮੇਜ਼ ਸਿੰਘ ਤਿਮੋਵਾਲ ਸਮੇਤ 23 ਮੈਂਬਰੀ ਜ਼ਿਲ੍ਹਾ ਅਹੁਦੇਦਾਰਾਂ ਦੀ ਟੀਮ ਨਾਲ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਅਤੇ ਮੁਫਤ ਸਿੱਖਿਆ, ਸਿਹਤ, ਸ਼ੁੱਧ ਪੀਣ ਵਾਲੇ ਪਾਣੀ ਆਦਿ ਸਹੂਲਤਾਂ ਸਰਕਾਰ ਕੋਲੋਂ ਲੋਕਾਂ ਨੂੰ ਦਿਵਾਉਣ ਲਈ ਸੈਮੀਨਾਰ, ਵਰਕਸ਼ਾਪ, ਸਟੱਡੀ ਸਰਕਲ ਆਦਿ ਮੀਟਿੰਗਾਂ ਦਾ ਸਿਲਸਲਾ ਜੰਗੀ ਪੱਧਰ ’ਤੇ ਸ਼ੁਰੂ ਕਰ ਕੇ ਜ਼ਿਲ੍ਹੇ ਭਰ ਵਿੱਚ ਹਜ਼ਾਰਾਂ ਲੋਕਾਂ ਨੂੰ ਸੰਗਰਾਮੀ ਸਾਹਿਤ ਨਾਲ ਜੋੜਿਆ ਜਾਵੇਗਾ। -ਪੱਤਰ ਪ੍ਰੇਰਕ