ਤਰਨ ਤਾਰਨ(ਪੱਤਰ ਪ੍ਰੇਰਕ): ਇਥੇ ਗੁਰੂ ਅਰਜਨ ਦੇਵ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸੁਨੇਹਾ ਨੇ ਹਾਲ ਹੀ ਵਿੱਚ ਲੁਧਿਆਣਾ ਵਿੱਚ ਪੰਜਾਬ ਜੂਡੋ ਐਸੋਸੀਏਸ਼ਨ ਵਲੋਂ ਕਰਵਾਈ ਗਈ ਸਬ ਜੂਨੀਅਰ ਅਤੇ ਕੈਡੇਟ ਪੰਜਾਬ ਜੂਡੋ ਚੈਂਪੀਅਨਸ਼ਿਪ ਦੇ 32 ਕਿਲੋਗਰਾਮ ਭਾਰ ਵਰਗ ਵਿੱਚੋਂ ਸੋਨ ਤਮਗਾ ਹਾਸਲ ਕੀਤਾ ਹੈ| ਖਿਡਾਰੀਆਂ ਦੇ ਕੋਚ ਦਵਿੰਦਰ ਸਿੰਘ ਨੇ ਦੱਸਿਆ ਕਿ ਸੁਨੇਹਾ ਦੀ ਪੰਜਾਬ ਟੀਮ ਵਿੱਚ ਚੋਣ ਕੀਤੀ ਗਈ ਹੈ ਅਤੇ ਉਹ ਖਰੜ ਵਿੱਚ ਹੋ ਰਹੀ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਸ਼ਾਮਲ ਹੋਵੇਗੀ।