ਪੱਤਰ ਪ੍ਰੇਰਕ
ਅਜਨਾਲਾ, 29 ਮਾਰਚ
ਸ਼ਹਿਰ ’ਚ ਸਥਿਤ ਉੱਪਲ ਮੈਡੀਕਲ ਸਟੋਰ ਅਜਨਾਲਾ ’ਤੇ ਡਰੱਗ ਵਿਭਾਗ ਦੀ ਟੀਮ ਨੇ ਛਾਪਾ ਮਾਰਿਆ ਜਿਸ ਵਿੱਚੋਂ ਕੁਝ ਦਵਾਈਆਂ ਦੇ ਸੈਂਪਲ ਭਰੇ ਗਏ। ਡਰੱਗ ਇੰਸਪੈਕਟਰ ਅੰਮ੍ਰਿਤਸਰ ਜ਼ੋਨ 5 ਹਰਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਪਲ ਮੈਡੀਕਲ ਸਟੋਰ ਦੀ ਡਰੱਗ ਸਬੰਧੀ ਕਿਸੇ ਵੱਲੋਂ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਸੀ ਜਿਸ ਸਬੰਧੀ ਅੱਜ ਵਿਭਾਗ ਦੀ ਟੀਮ ਨੇ ਇੱਥੇ ਪਹੁੰਚ ਕੇ ਸਟੋਰ ਅੰਦਰ ਮੌਜੂਦ ਸਾਰੇ ਸਟਾਕ ਦੀ ਚੈਕਿੰਗ ਕੀਤੀ ਜਿਸ ਵਿੱਚੋਂ ਕੋਈ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ ਪਰ ਮੈਡੀਕਲ ਸਟੋਰ ਦੇ ਖਰੀਦ ਤੇ ਵੇਚ ਸਬੰਧੀ ਬਣੇ ਰਿਕਾਰਡ ਵਿੱਚ ਕਮੀਆਂ ਪਾਈਆਂ ਗਈਆਂ ਜਿਸ ਸਬੰਧੀ ਡਰੱਗ ਅਤੇ ਕੌਸਮੈਟਿਕ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੁਝ ਦਵਾਈਆਂ ਦੇ ਸੈਂਪਲ ਵੀ ਭਰੇ ਗਏ ਹਨ ਜਿੰਨਾਂ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।