ਪੱਤਰ ਪ੍ਰੇਰਕ
ਤਰਨ ਤਾਰਨ, 2 ਨਵੰਬਰ
ਪਿੰਡ ਕੋਹਾੜਕਾ ਦੇ ਬੇਘਰਿਆਂ ਨੂੰ ਪਿਛਲੀ ਸਰਕਾਰ ਵੱਲੋਂ ਘਰ ਬਣਾਉਣ ਲਈ ਦਿੱਤੇ ਪਲਾਟਾਂ ’ਤੇ ਪਾਈਆਂ ਛੰਨਾਂ ਨੂੰ ਕੁਝ ਲੋਕਾਂ ਵੱਲੋਂ ਤਿੰਨ ਦਿਨ ਪਹਿਲਾਂ ਰਾਤ ਵੇਲੇ ਅੱਗ ਲਗਾ ਦੇਣ ਖ਼ਿਲਾਫ਼ ਪੁਲੀਸ ਤੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕਰਨ ਖ਼ਿਲਾਫ਼ ਪੀੜਤ ਲੋਕਾਂ ਨੇ ਪਿੰਡ ਵਿੱਚ ਰੋਸ ਵਿਖਾਵਾ ਕੀਤਾ| ਰਣਜੀਤ ਸਿੰਘ ਨੇ ਦੱਸਿਆ ਕਿ ਕੋਹਾੜਕਾ ਦੇ ਕੋਈ 46 ਬੇਘਰੇ ਗ਼ਰੀਬ ਪਰਿਵਾਰਾਂ ਨੂੰ ਪਿਛਲੀ ਸਰਕਾਰ ਨੇ ਘਰ ਬਣਾਉਣ ਲਈ ਪਲਾਟ ਦਿੱਤੇ ਸਨ ਜਿਸ ਲਈ ਪੰਚਾਇਤ ਵੱਲੋਂ ਉਨ੍ਹਾਂ ਨੂੰ ਸਨਦਾਂ ਆਦਿ ਜਾਰੀ ਕੀਤੀਆਂ ਸਨ ਪਰ ਇਸ ਦੇ ਬਾਵਜੂਦ ਪਿੰਡ ਦੀ ਪੰਚਾਇਤ ਦੇ ਆਗੂਆਂ ਨੇ ਵਰਤਮਾਨ ਸਰਕਾਰ ਦੇ ਇਸ਼ਾਰਿਆਂ ’ਤੇ ਉਨ੍ਹਾਂ ਨੂੰ ਪਲਾਟਾਂ ਤੋਂ ਉਠਾਉਣ ਲਈ ਧਮਕੀਆਂ ਦਿੱਤੀਆਂ ਜਿਸ ਤਹਿਤ ਪਿੰਡ ਦੇ ਕਰੀਬ 80 ਹਥਿਆਰ ਬੰਦ ਵਿਅਕਤੀਆਂ ਨੇ ਰਾਤ ਵੇਲੇ ਆਪਣੇ ਪਲਾਟਾਂ ਦੀ ਰਾਖੀ ਕਰਨ ਲਈ ਬੈਠੇ ਲੋਕਾਂ ’ਤੇ ਹਮਲਾ ਕਰਕੇ ਉਨ੍ਹਾਂ ਨੂੰ ਮੌਕੇ ਤੋਂ ਭੱਜਣ ਲਈ ਮਜਬੂਰ ਕਰ ਦਿੱਤਾ| ਇਸੇ ਦੌਰਾਨ ਹਮਲਾਵਰਾਂ ਨੇ ਉਨ੍ਹਾਂ ਦੀਆਂ ਛੰਨਾਂ ਨੂੰ ਅੱਗ ਲਗਾ ਦਿੱਤੀ| ਰਣਜੀਤ ਸਿੰਘ ਨੇ ਕਿਹਾ ਕਿ ਪੁਲੀਸ ਤੇ ਪ੍ਰਸ਼ਾਸਨ ਨੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ|