ਤਰਨ ਤਾਰਨ (ਪੱਤਰ ਪ੍ਰੇਰਕ): ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਵਿਜੈ ਦੱਤ ਵੱਲੋਂ ਅੱਜ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਬੱਚਿਆਂ ਨੂੰ ਦਿੱਤੇ ਜਾ ਰਹੇ ਦੁਪਹਿਰ ਦੇ ਖਾਣੇ ਦੀ ਗੁਣਵੱਤਾ ਅਤੇ ਡਿੱਪੂਆਂ ’ਤੇ ਰਾਸ਼ਨ ਸਪਲਾਈ ਦੀ ਮਿਕਦਾਰ ਦੀ ਚੈਕਿੰਗ ਕੀਤੀ ਗਈ। ਕਮਿਸ਼ਨ ਦੇ ਮੈਂਬਰ ਵਿਜੈ ਦੱਤ ਨਾਲ ਪਰਮਜੀਤ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ), ਰਾਜਿੰਦਰ ਕੌਰ ਇੰਸਪੈਕਟਰ ਫੂਡ ਸਪਲਾਈ, ਅਮਰਜੀਤ ਕੌਰ ਸਹਾਇਕ ਫੂਡ ਸਪਲਾਈ ਅਧਿਕਾਰੀ, ਪਰਮਜੀਤ ਕੌਰ ਸੀਡੀਪੀਓ ਅਤੇ ਗੁਰਮੀਤ ਸਿੰਘ ਜ਼ਿਲ੍ਹਾ ਨੋਡਲ ਅਫ਼ਸਰ (ਪ੍ਰੀਖਿਆ) ਹਾਜ਼ਰ ਸਨ।