ਅੰਮ੍ਰਿਤਸਰ: ਜ਼ਿਲ੍ਹਾ ਪਬਲਿਕ ਲਾਇਬ੍ਰੇਰੀ, ਰਾਣੀ ਕਾ ਬਾਗ ਅੰਮ੍ਰਿਤਸਰ ਦੀ ਲਾਇਬ੍ਰੇਰੀਅਨ ਡਾ. ਪ੍ਰਭਜੋਤ ਕੌਰ ਨੂੰ ਹੇਕ (ਨੀਦਰਲੈਂਡ ਸਥਿਤ ਲਾਇਬਰੇਰੀ ਸੰਸਥਾ) ‘ਦਾ ਇੰਟਰਨੈਸ਼ਨਲ ਫੈਡਰੇਸ਼ਨ ਆਫ ਲਾਇਬ੍ਰੇਰੀ ਐਸੋਸੀਏਸ਼ਨ ਐਂਡ ਇੰਸਟੀਚਿਊਸ਼ਨ’(ਇਫਾਲਾ) ਵਲੋਂ ‘ਵਾਲ ਆਫ ਫੇਮ’ (ਪ੍ਰਸਿੱਧੀ ਦੀ ਦੀਵਾਰ) ਦੇ ਸਨਮਾਨ ਨਾਲ ਨਿਵਾਜਿਆ ਗਿਆ ਹੈ। ਡਾ. ਪ੍ਰਭਜੋਤ ਕੌਰ ਨੂੰ ਇਹ ਸਨਮਾਨ ਉਨ੍ਹਾਂ ਵਲੋਂ ਲਾਇਬ੍ਰੇਰੀ ਦੇ ਖੇਤਰ ’ਚ ਕੀਤੇ ਗਏ ਕੰਮਾਂ ਅਤੇ ਸਹਿਯੋਗ ਲਈ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਕੇਵਲ 10 ਭਾਰਤੀ ਲਾਇਬ੍ਰੇਰੀ ਹੀ ਇਹ ਵੱਕਾਰੀ ਸਨਮਾਨ ਪ੍ਰਾਪਤ ਕਰ ਸਕੇ ਹਨ। ਡਾ. ਪ੍ਰਭਜੋਤ ਕੌਰ ਪੰਜਾਬ ਦੀ ਇਕੋ ਇਕ ਲਾਇਬ੍ਰੇਰੀਅਨ ਹੈ, ਜਿਸ ਨੇ ਇਹ ਸਨਮਾਨ ਪ੍ਰਾਪਤ ਕੀਤਾ ਹੈ। -ਪੱਤਰ ਪ੍ਰੱਰਕ