ਜਤਿੰਦਰ ਬੈਂਸ
ਗੁਰਦਾਸਪੁਰ, 16 ਨਵੰਬਰ
ਬਿਜਲੀ ਕਾਮਿਆਂ ਵੱਲੋਂ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਐਂਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ਉੱਤੇ ਅੱਜ ਦੂਸਰੇ ਦਿਨ ਵੀ ਸਥਾਨਕ ਜੇਲ੍ਹ ਰੋਡ ਸਥਿਤ ਪਾਵਰਕੌਮ ਦੇ ਦਫ਼ਤਰ ਦੇ ਮੁੁੁੁੱਖ ਗੇਟ ਦੀ ਤਾਲਾਬੰਦੀ ਕਰਕੇ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਦੇ ਖਿਲਾਫ਼ ਧਰਨਾ ਦਿੱਤਾ ਅਤੇ ਰੋਸ ਪ੍ਰਦਰਸ਼ਨ ਕੀਤਾ।
ਬਿਜਲੀ ਕਾਮਿਆਂ ਦੀ ਜਥੇਬੰਦੀ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੇ ਸੂਬਾ ਪ੍ਰਧਾਨ ਰਵੇਲ ਸਿੰਘ ਸਹਾਏਪੁਰ, ਸਰਕਲ ਪ੍ਰਧਾਨ ਦਰਬਾਰਾ ਸਿੰਘ ਛੀਨਾ, ਟੀਐੱਸਯੂ ਦੇ ਸਕੱਤਰ ਤੇਜਪਾਲ ਸਿੰਘ, ਰਜਿੰਦਰ ਸਿੰਘ, ਸ਼ਲੇਂਦਰ ਭਾਸਕਰ, ਗੁਰਜੀਤ ਸਿੰਘ ਘੁੰਮਣ, ਪਵਨ ਕੁਮਾਰ, ਬਲਜੀਤ ਸਿੰਘ ਨੇ ਸੰਬੋਧਨ ਕੀਤਾ। ਤਰਨ ਤਾਰਨ(ਪੱਤਰ ਪ੍ਰੇਰਕ) :ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਦੇ ਰਾਹ ਤੇ ਚਲ ਰਹੇ ਪਾਵਰਕਾਮ ਦੇ ਮੁਲਾਜਮਾਂ ਨੇ ਅੱਜ ਸਮੂਹਿਕ ਛੁੱਟੀ ਦੇ ਦੂਸਰੇ ਦਿਨ ਵੀ ਕੰਮ ਠੱਪ ਕਰਕੇ ਅਦਾਰੇ ਦੇ ਸਰਕਲ ਦਫਤਰ ਸਾਹਮਣੇ ਰੋਸ ਵਿਖਾਵਾ ਕੀਤਾ| ਮੁਲਾਜਮਾਂ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਨੂੰ ਉਨ੍ਹਾਂ ਦੀਆਂ ਮੰਗਾਂ ਨਾ ਮੰਨੇ ਜਾਣ ਤੇ ਆਪਣਾ ਸੰਘਰਸ਼ ਹੋਰ ਤਿੱਖਿਆਂ ਕਰਨ ਦੀ ਚਿਤਾਵਨੀ ਦਿੱਤੀ| ਇਸ ਮੌਕੇ ਇਕੱਤਰ ਹੋਏ ਮੁਲਾਜਮਾਂ ਨੂੰ ਮੇਜਰ ਸਿੰਘ ਮੱਲੀਆ, ਹਰਜਿੰਦਰ ਸਿੰਘ ਕੋਹਲੀ, ਸਤਪਾਲ ਸਿੰਘ, ਕਵਲਜੀਤ ਕੌਰ, ਜਸਬੀਰ ਕੌਰ, ਅਰਸ਼ਦੀਪ ਸਿੰਘ ਨੇ ਸੰਬੋਧਨ ਕੀਤਾ|