ਪੱਤਰ ਪ੍ਰੇਰਕ
ਡੇਰਾ ਬਾਬਾ ਨਾਨਕ, 12 ਅਗਸਤ
ਆਜ਼ਾਦੀ ਦੇ 75ਵੇਂ ਦਿਹਾੜੇ ’ਤੇ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਅੱਜ ਸਥਾਨਕ ਕਰਤਾਰਪੁਰ ਸਾਹਿਬ ਲਾਂਘੇ ਤੋਂ ਤਿਰੰਗਾ ਰੈਲੀ ਕੱਢੀ ਗਈ ਜਿਸ ਵਿੱਚ ਬੀਐੱਸਐੱਫ ਦੀ 185ਵੀਂ ਬਟਾਲੀਅਨ ਦੇ ਜਵਾਨਾਂ, ਲੈਂਡ ਪੋਰਟ ਅਥਾਰਿਟੀ ਆਫ ਇੰਡੀਆ ਅਤੇ ਅਤੇ ਇੰਟੀਗ੍ਰੇਟ ਚੈੱਕ ਪੋਸਟ ਅੰਦਰ ਕੰਮ ਕਰਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਹਿੱਸਾ ਲਿਆ|
ਇਹ ਤਿਰੰਗਾ ਰੈਲੀ ਕਰਤਾਰਪੁਰ ਸਾਹਿਬ ਲਾਂਘੇ ਤੋਂ ਸ਼ੁਰੂ ਹੋ ਕੇ ਸਥਾਨਕ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਲਾਂਘੇ ’ਤੇ ਹੀ ਆ ਕੇ ਸਮਾਪਤ ਹੋਈ। ਇਸ ਮੌਕੇ ਵੱਖ ਵੱਖ ਅਧਿਕਾਰੀਆਂ ਵੱਲੋਂ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਏ ਗਏ। ਬੀਐੱਸਐੱਫ ਦੀ 185 ਬਟਾਲੀਅਨ ਦੇ ਕਮਾਂਡੈਂਟ ਪੀਜੀ ਪਾਓ ਨੇ ਇਸ ਮੌਕੇ ਸਮੂਹ ਦੇਸ਼ ਵਾਸੀਆਂ ਨੂੰ ਅਜ਼ਾਦੀ ਦੇ 75 ਵੇ ਅੰਮ੍ਰਿਤ ਮਹਾਉਤਸਵ ਦੀ ਵਧਾਈ ਦਿੱਤੀ। ਇਸ ਮੌਕੇ ਲੈਂਡ ਪੋਰਟ ਆਫ ਅਥਾਰਿਟੀ ਦੇ ਮੈਨੇਜਰ ਟਿੱਕਾ ਰਾਮ ਨੇ ਕਿਹਾ ਕਿ ਜੋ ਸਾਡੇ ਦੇਸ਼ ਦੀ ਆਜ਼ਾਦੀ ਦੇ ਅਸਲੀ ਹੀਰੋ ਸਨ ਉਨ੍ਹਾਂ ਨੂੰ ਇਸ ਤਿਰੰਗਾ ਯਾਤਰਾ ਰਾਹੀਂ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ|