ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 20 ਦਸੰਬਰ
ਪੈਰਾ ਮੈਡੀਕਲ ਯੂਨੀਅਨ ਵੱਲੋਂ ਸਥਾਨਕ ਸੀਐੱਚਸੀ ਵਿੱਚ ਪੰਜਾਬ ਸਰਕਾਰ ਦੁਆਰਾ ਮੁਲਾਜ਼ਮਾਂ ਦੇ ਕੱਟੇ ਗਏ ਭੱਤਿਆਂ ਦੇ ਰੋਸ ਵਜੋਂ ਧਰਨਾ ਦਿੱਤਾ ਗਿਆ। ਪੈਰਾ -ਮੈਡੀਕਲ ਯੂਨੀਅਨ ਵੱਲੋਂ ਮੰਗ ਕੀਤੀ ਗਈ ਕਿ ਪੇਂਡੂ ਭੱਤਾ, ਐੱਫਟੀਏ, ਵਰਦੀ ਭੱਤਾ, ਡਾਈਟ ਭੱਤਾ ਤੇ ਹੋਰ ਸਾਰੇ ਸਾਡੇ ਬਣਦੇ ਭੱਤੇ ਬਹਾਲ ਕੀਤੇ ਜਾਣ। ਇਸ ਮੌਕੇ ਮੁਲਾਜ਼ਮ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਕ ਪਾਸੇ ਚੰਨੀ ਸਰਕਾਰ ਵੱਲੋਂ ਮੁਲਾਜ਼ਮਾਂ ਸਮੇਤ ਹਰੇਕ ਵਰਗ ਨੂੰ ਖ਼ੁਸ਼ਹਾਲ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੂਸਰੇ ਪਾਸੇ 24 ਘੰਟੇ ਬਾਰਾਂ ਮਹੀਨੇ ਲੋਕ ਸੇਵਾ ਵਿੱਚ ਲੱਗੇ ਹੋਏ ਸਿਹਤ ਵਿਭਾਗ ਅਤੇ ਕਰੋਨਾ ਸੰਕਟ ਨਾਲ ਜੂਝਣ ਵਾਲੇ ਸਿਹਤ ਕਰਮੀਆਂ ਨੂੰ ਵਿੱਤੀ ਸਹੂਲਤਾਂ ਤੋਂ ਵਾਂਝੇ ਕਰਕੇ ਆਰਥਿਕ ਕਸ਼ਟ ਦਿੱਤੇ ਜਾ ਰਹੇ ਹਨ। ਇਸ ਰੋਸ ਮੁਜ਼ਾਹਰੇ ਵਿੱਚ ਮਤਾ ਪਾਇਆ ਗਿਆ 21 ਦਸੰਬਰ ਨੂੰ ਪੰਜਾਬ ਪੱਧਰ ਤੇ ਖਰੜ (ਰੋਪੜ ) ਵਿਖੇ ਕੀਤੀ ਜਾ ਰਹੀ ਰੋਸ ਰੈਲੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਮਹਿੰਦਰਪਾਲ ਦਲੀਪ ਰਾਜ ਪਰਮਜੀਤ ਸਿੰਘ ਲਖਵਿੰਦਰ ਸਿੰਘ, ਗੁਰਮੀਤ ਸਿੰਘ, ਜੋਗਾ ਸਿੰਘ, ਬਲਰਾਜ ਸਿੰਘ, ਪ੍ਰਤਾਪ ਸਿੰਘ ਭੁਪਿੰਦਰ ਸਿੰਘ ਜਸਬੀਰ ਕੌਰ, ਅਸ਼ਾ ਰਾਣੀ, ਮਲਕੀਤ ਸਿੰਘ, ਕਮਲੇਸ਼ ਕੁਮਾਰੀ ਸੁਖਵਿੰਦਰ ਕੌਰ, ਹਰਜੀਤ ਕੌਰ ਹਰਪ੍ਰੀਤ ਕੌਰ, ਬਲਜੀਤ ਕੌਰ, ਸੋਨਿਕਾ,ਰਮਨਦੀਪ ਕੌਰ, ਸਤਨਾਮ ਕੌਰ, ਕੁਲਦੀਪ ਕੌਰ ਬਲਜੀਤ ਕੌਰ ਭੁਪਿੰਦਰ ਕੌਰ ਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ।