ਪੱਤਰ ਪ੍ਰੇਰਕ
ਅਟਾਰੀ, 14 ਜੁਲਾਈ
ਭਾਰਤ ਸਰਕਾਰ ਵੱਲੋਂ ਵੱਖ-ਵੱਖ ਜੇਲ੍ਹਾਂ ’ਚੋਂ 12 ਸਿਵਲ ਕੈਦੀ ਤੇ ਗੁਜਰਾਤ ਦੀ ਜੇਲ੍ਹ ’ਚ ਕੈਦ 6 ਪਾਕਿਸਤਾਨੀ ਮਛੇਰੇ ਅੱਜ ਰਿਹਾਈ ਮਗਰੋਂ ਅਟਾਰੀ-ਵਾਹਗਾ ਸਰਹੱਦ ਰਸਤੇ ਵਤਨ ਪਰਤ ਗਏ। ਅਟਾਰੀ-ਵਾਹਗਾ ਸਰਹੱਦ ’ਤੇ ਪਾਕਿਸਤਾਨੀ ਸਿਵਲ ਕੈਦੀਆਂ ਤੇ ਮਛੇਰਿਆਂ ਨੂੰ ਸੀਮਾ ਸੁਰੱਖਿਆ ਬਲ ਦੇ ਅਧਿਕਾਰੀ ਨੇ ਪਾਕਿਸਤਾਨੀ ਰੇਂਜਰਜ਼ ਦੇ ਅਧਿਕਾਰੀ ਦੇ ਹਵਾਲੇ ਕੀਤਾ। ਰਿਹਾਅ ਹੋਏ ਇਨ੍ਹਾਂ ਕੈਦੀਆਂ ਦੀ ਪਛਾਣ ਮੁਹੰਮਦ ਹਨੀਫ, ਵਾਕਸ, ਨਈਸ, ਗੁਲਾਮ ਮੁਹੰਮਦ ਰਮਜਾਨ, ਮੁਹੰਮਦ ਤਾਰਿਕ, ਮੁਹੰਮਦ ਅਲੀ, ਮੁਹੰਮਦ ਹਮਰੂਜ, ਅਹਿਮਦ, ਰੋਸ਼ਨ ਅਲੀ, ਫਤਿਹ ਮਾਤਰ, ਸ਼ਾਹਿਦ ਹੁਸੈਨ, ਮੁਹੰਮਦ ਰਮਜਾਨ ਤੇ ਮੁਸ਼ਤਾਕ ਅਬਦੁਲ ਆਮੀਨ ਵਜੋਂ ਹੋਈ ਹੈ। ਸੰਗਠਿਤ ਚੈੱਕ ਪੋਸਟ ਅਟਾਰੀ ’ਤੇ ਇਮੀਗ੍ਰੇਸ਼ਨ ਅਤੇ ਕਸਟਮ ਵਿਭਾਗ ਦੀ ਪ੍ਰਕਿਰਿਆ ਮੁਕੰਮਲ ਹੋਣ ਮਗਰੋਂ ਉਨ੍ਹਾਂ ਨੂੰ ਸੀਮਾ ਸੁਰੱਖਿਆ ਬਲ ਦੇ ਹਵਾਲੇ ਕਰ ਦਿੱਤਾ ਗਿਆ।