ਪੱਤਰ ਪ੍ਰੇਰਕ
ਅਟਾਰੀ, 6 ਅਕਤੂਬਰ
ਕਲਿਆਰ ਸ਼ਰੀਫ ਸਥਿਤ ਹਜ਼ਰਤ ਖ਼ਵਾਜ਼ਾ ਅਲਾਉਦੀਨ ਅਲੀ ਮੁਹੰਮਦ ਸਾਬਿਰ ਦੀ ਦਰਗਾਹ ’ਤੇ ਸਿਜਦਾ ਕਰਨ ਲਈ ਅੱਜ ਪਾਕਿਸਤਾਨ ਤੋਂ 150 ਮੈਂਬਰੀ ਜਹਿਰੀਨ ਮੁਸਲਮ ਸ਼ਰਧਾਲੂਆਂ ਦਾ ਜਥਾ ਰਿਆਜ਼ ਅਹਿਮਦ ਸਾਬਰੀ ਦੀ ਅਗਵਾਈ ਹੇਠ ਵਾਹਗਾ-ਅਟਾਰੀ ਸਰਹੱਦ ਰਸਤੇ ਭਾਰਤ ਪੁੱਜਾ। ਇਸ ਮੌਕੇ ਜਥੇ ਦੇ ਆਗੂ ਰਿਆਜ਼ ਅਹਿਮਦ ਸਾਬਰੀ ਨੇ ਦੱਸਿਆ ਕਿ ਜਹਿਰੀਨ ਮੁਸਲਮ ਜਥਾ ਕਲਿਆਰ ਸ਼ਰੀਫ (ਉੱਤਰਾਖੰਡ) ਸਥਿਤ ਹਜ਼ਰਤ ਖ਼ਵਾਜ਼ਾ ਅਲਾਉਦੀਨ ਅਲੀ ਮੁਹੰਮਦ ਸਾਬਰ ਦੀ ਦਰਗਾਹ ’ਤੇ ਸਿਜਦਾ ਕਰਨ ਲਈ 10 ਦਿਨਾਂ ਵੀਜ਼ੇ ’ਤੇ ਭਾਰਤ ਆਇਆ ਹੈ। ਇਥੇ ਕਸਟਮ ਤੇ ਇਮੀਗ੍ਰੇਸ਼ਨ ਵਿਭਾਗ ਦੀ ਪ੍ਰਕਿਰਿਆ ਮਗਰੋਂ ਜਥਾ ਅਟਾਰੀ ਸਰਹੱਦ ਤੋਂ ਬੱਸਾਂ ਰਾਹੀਂ ਅੰਮ੍ਰਿਤਸਰ ਤੋਂ ਰੇਲ ਗੱਡੀ ਰਾਹੀਂ ਕਲਿਆਰ ਸ਼ਰੀਫ, ਹਰਿਦੁਆਰ ਵੱਲ ਰਵਾਨਾ ਹੋਇਆ।