ਪੱਤਰ ਪ੍ਰੇਰਕ
ਤਰਨ ਤਾਰਨ, 6 ਅਕਤੂਬਰ
ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ, ਠੱਠਾ ਦੇ ਤਿੰਨ ਰੋਜ਼ਾ ਸਾਲਾਨਾ ਜੋੜ ਮੇਲੇ ਦੇ ਅੱਜ ਪਹਿਲੇ ਦਿਨ ਇਲਾਕੇ ਅੰਦਰ ਨਗਰ ਕੀਰਤਨ ਸਜਾਇਆ ਗਿਆ| ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਸਜਾਏ ਗਏ ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ| ਨਗਰ ਕੀਰਤਨ ਨੂੰ ਗੁਰਦੁਆਰਾ ਸਾਹਿਬ ਤੋਂ ਰਵਾਨਾ ਕਰਨ ਮੌਕੇ ਅਰਦਾਸ ਕੀਤੀ ਅਤੇ ਪੰਜਾਬ ਪੁਲੀਸ ਦੀ ਇਕ ਟੁਕੜੀ ਵਲੋਂ ਨਗਰ ਕੀਰਤਨ ਨੂੰ ਸ਼ਰਧਾ ਭਾਵਨਾ ਨਾਲ ਸਲਾਮੀ ਦਿੱਤੀ ਗਈ| ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਬਘਿਆੜੀ ਮੋੜ, ਸਵਰਗਾਪੁਰੀ ਮੋੜ, ਅੱਡਾ ਝਬਾਲ, ਗੁਰਦੁਆਰਾ ਬੀਬੀ ਵੀਰੋ, ਗੁਰਦੁਆਰਾ ਮਾਈ ਭਾਗੋ, ਨਿੱਕੀ ਝਬਾਲ ,ਠੱਠਾ ਮੋੜ ਤੋਂ ਹੁੰਦਾ ਹੋਇਆ ਵਾਪਸ ਆਇਆ|