ਪੱਟੀ(ਪੱਤਰ ਪ੍ਰੇਰਕ): ਪੀਐੱਸਪੀਸੀਐੱਲ ਲਿਮਿਟਿਡ ਨੇ ਕਿਸਾਨਾਂ ਨੂੰ ਸਹੂਲਤ ਦੇਣ ਲਈ ਐਤਵਾਰ ਨੂੰ ਅਪਣੇ ਦਫ਼ਤਰ ਖੁੱਲ੍ਹੇ ਰੱਖਣ ਦਾ ਫੈਸਲਾ ਲਿਆ ਹੈ ਤਾਂ ਕਿ ਸੀਜ਼ਨ ਦੌਰਾਨ ਕਿਸਾਨ ਨੂੰ ਟਿਊਬਵੈੱਲਾਂ ਦਾ ਲੋਡ ਵਧਾਉਣ ਸਮੇਂ ਕੋਈ ਮੁਸ਼ਕਲ ਨਾ ਆ ਸਕੇ। ਪੱਟੀ ਮੰਡਲ ਦੇ ਐਕਸੀਅਨ ਸੁਰਿੰਦਰਪਾਲ ਸਿੰਘ ਨੇ ਦੱਸਿਆ ਪਹਿਲਾਂ ਟਿਊਬਵੈੱਲਾਂ ਦੇ ਲੋਡ ਵਧਾਉਣ ਦੀ 200 ਰੁਪਏ ਸਕਿਓਰਟੀ ਫ਼ੀਸ ਸਮੇਤ 4950 ਰੁਪਏ ਪ੍ਰਤੀ ਹਾਰਸ ਪਾਵਰ ਸੀ ਤੇ ਜੋ ਪੰਜਾਬ ਸਰਕਾਰ ਨੇ ਘਟਾ ਕੇ 2700 ਰੁਪਏ ਪ੍ਰਤੀ ਹਾਰਸ ਪਾਵਰ ਕਰ ਦਿੱਤੀ ਹੈ। ਇਸ ਸਬੰਧੀ ਮੰਡਲ ਦੇ ਸੀਨੀਅਰ ਅਧਿਕਾਰੀ ਨੇ ਕਿਸਾਨਾਂ ਨੂੰ ਸਮਰੱਥਾ ਅਨੁਸਰ ਲੋਡ ਵਧਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਕੀਮ ਖਤਮ ਹੋਣ ਤੋਂ ਬਾਅਦ ਟਿਊਬਵੈੱਲਾਂ ਕੁਨੈਕਸ਼ਨਾਂ ਦੇ ਲੋਡ ਚੈੱਕ ਕੀਤੇ ਜਾਣਗੇ।