ਪੱਤਰ ਪ੍ਰੇਰਕ
ਪਠਾਨਕੋਟ, 5 ਅਗਸਤ
ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਪਠਾਨਕੋਟ ਅਧੀਨ ਪੈਂਦੇ 20 ਪ੍ਰਾਈਵੇਟ ਸਕੂਲਾਂ ਨੂੰ ਰਾਈਟ ਆਫ ਚਿਲਡਰਨ ਟੂ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਐਕਟ 2009 ਅਧੀਨ ਮਾਨਤਾ ਨਾ ਲੈਣ ਕਰਕੇ ਕਾਰਨ ਨੋਟਿਸ ਜਾਰੀ ਕੀਤੇ ਗਏ ਹਨ। ਇਨ੍ਹਾਂ ਸਕੂਲਾਂ ਨੂੰ ਪਹਿਲਾਂ ਤੋਂ ਭੇਜੇ ਗਏ ਨੋਟਿਸਾਂ ਦਾ ਜਵਾਬ ਦੇਣ ਅਤੇ ਮਾਨਤਾ ਸਬੰਧੀ ਅਪਲਾਈ ਕਰਨ ਲਈ 10 ਅਗਸਤ ਤੱਕ ਦਾ ਆਖ਼ਰੀ ਮੌਕਾ ਦਿੱਤਾ ਗਿਆ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵੰਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡੀਜੀ ਸਿੰਘ ਨੇ ਦੱਸਿਆ ਕਿ ਰਾਈਟ ਆਫ ਚਿਲਡਰਨ ਟੂ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਐਕਟ 2009 ਦੇ ਅਧੀਨ ਸਾਰੇ ਸਕੂਲਾਂ ਨੂੰ ਮਾਨਤਾ ਲੈਣੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਕਿਮ ਕਿਡਜ਼ ਸਕੂਲ ਪਠਾਨਕੋਟ, ਐੱਨਐੱਨਕੇ ਪਬਲਿਕ ਸਕੂਲ ਪਠਾਨਕੋਟ, ਹੋਲੀ ਹਾਰਟ ਸਕੂਲ ਢਾਂਗੂ ਰੋਡ ਪਠਾਨਕੋਟ, ਸਵਾਮੀ ਪ੍ਰਕਾਸ਼ਾਨੰਦ ਸਕੂਲ ਪਠਾਨਕੋਟ, ਡੈਨੀਅਲ ਪਬਲਿਕ ਸਕੂਲ ਪਠਾਨਕੋਟ, ਏਂਜਲਸ ਗਾਰਡਨ ਸਕੂਲ ਭਦਰੋਆ ਰੋਡ ਪਠਾਨਕੋਟ, ਸਾਈਂ ਮੌਰਿਆ ਪਬਲਿਕ ਸਕੂਲ ਨੰਗਲ ਭੂਰ, ਕੇਐੱਲਐੱਮ ਇੰਟਰ ਸਕੂਲ ਮਮੂਨ, ਕਲੇਅ ਐਂਡ ਕਰਾਊਨਸ ਵਰਲਡ ਸਕੂਲ ਚੱਕ ਮਾਧੋ ਸਿੰਘ, ਓਬਰਾਏ ਹਾਈ ਸਕੂਲ ਖਾਨਪੁਰ, ਦਿੱਲੀ ਪਬਲਿਕ ਸਕੂਲ ਝਾਖੋਲਾੜੀ ਪਠਾਨਕੋਟ, ਪਾਥਫਿੰਦਰ ਇੰਗਲਿਸ਼ ਸਕੂਲ ਚੱਕ ਧਾਰੀਵਾਲ, ਰਾਸ਼ਟਰੀ ਮਾਡਰਨ ਸਕੂਲ ਮਾਧੋਪੁਰ, ਮਿਉਰ ਇੰਟਰਨੈਸ਼ਨਲ ਸਕੂਲ ਥਰਿਆਲ, ਅਨੰਤ ਗੁਰਕੁਲ ਮੈਮੋਰੀਅਲ ਸਕੂਲ ਤਰੇਟੀ, ਵਿਵੇਕਾਨੰਦ ਮਾਡਰਨ ਹਾਈ ਸਕੂਲ ਸੁਜਾਨਪੁਰ, ਕਿਡਜ਼ ਕਿੰਗਡਮ ਐਂਡ ਡਿਵਾਈਨ ਕੈਂਡਲਸ ਸਕੂਲ ਪਠਾਨਕੋਟ, ਐਚਆਰਪੀ ਪਬਲਿਕ ਸਕੂਲ ਰਾਮ ਸ਼ਰਨਮ ਕਲੌਨੀ ਪਠਾਨਕੋਟ, ਲੋਗੋਸ ਏਂਜਲਸ ਅਕੈਡਮੀ ਗੰਦਲਾ ਲਾਹੜੀ ਅਤੇ ਸੈਨਿਕ ਪਬਲਿਕ ਸਕੂਲ ਪਠਾਨਕੋਟ ਵੱਲੋਂ ਮਾਨਤਾ ਲੈਣ ਲਈ ਅਪਲਾਈ ਨਹੀਂ ਕੀਤਾ ਗਿਆ। ਇਨ੍ਹਾਂ ਸਕੂਲਾਂ ਨੂੰ ਪਹਿਲਾਂ ਵੀ ਨੋਟਿਸ ਜਾਰੀ ਕਰਕੇ ਮਾਨਤਾ ਲਈ ਅਪਲਾਈ ਕਰਨ ਲਈ ਕਿਹਾ ਗਿਆ ਸੀ ਪ੍ਰੰਤੂ ਇਨ੍ਹਾਂ ਸਕੂਲਾਂ ਨੇ ਨੋਟਿਸਾਂ ਦਾ ਕੋਈ ਵੀ ਜਵਾਬ ਨਹੀਂ ਦਿੱਤਾ। ਇਸ ਕਰਕੇ ਮੁੜ ਇਨ੍ਹਾਂ ਨੂੰ ਨੋਟਿਸ ਭੇਜੇ ਗਏ ਹਨ ਤੇ ਆਖਰੀ ਮੌਕਾ ਦਿੱਤਾ ਗਿਆ ਹੈ।