ਲਖਨਪਾਲ ਸਿੰਘ
ਮਜੀਠਾ, 25 ਜੁਲਾਈ
ਹਲਕਾ ਮਜੀਠਾ ਦੇ ਵਿਧਾਇਕ ਗਨੀਵ ਕੌਰ ਮਜੀਠੀਆ ਨੇ ਅੱਜ ਕਸਬਾ ਮਜੀਠਾ ਵਿੱਚ ਨਗਰ ਕੌਂਸਲ ਮਜੀਠਾ ਦੇ ਪ੍ਰਧਾਨ ਸਲਵੰਤ ਸਿੰਘ ਸੇਠ ਦੀ ਅਗਵਾਈ ਵਿੱਚ ਉਨ੍ਹਾਂ ਦੇ ਗ੍ਰਹਿ ’ਚ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ।
ਮੀਟਿੰਗ ਵਿੱਚ ਪ੍ਰਧਾਨ ਸਲਵੰਤ ਸਿੰਘ ਸੇਠ ਨੇ ਕਸਬਾ ਮਜੀਠਾ ਦੇ ਲੋਕਾਂ ਦੀਆਂ ਮੁਸ਼ਕਲਾਂ ਸਬੰਧੀ ਵਿਧਾਇਕ ਬੀਬੀ ਮਜੀਠੀਆ ਨੂੰ ਜਾਣੂ ਕਰਵਾਇਆ। ਇਸ ਮਗਰੋਂ ਗਨੀਵ ਕੌਰ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਉਨ੍ਹਾਂ ਨੂੰ ਅਜੇ ਤੱਕ ਵਿਕਾਸ ਕਾਰਜਾਂ ਲਈ ਰਾਸ਼ੀ ਜਾਰੀ ਨਹੀਂ ਕੀਤੀ ਗਈ। ਇਸ ਕਰਕੇ ਕਸਬੇ ਤੇ ਹਲਕੇ ਵਿੱਚ ਸੜਕਾਂ ਦਾ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਉਨ੍ਹਾਂ ਨੂੰ ਫੰਡ ਰਾਸ਼ੀ ਜਾਰੀ ਹੋਵੇਗੀ, ਉਹ ਪਹਿਲ ਦੇ ਆਧਾਰ ਟੁੱਟੀਆਂ ਹੋਈਆਂ ਸੜਕਾਂ ਦੀ ਮੁਰੰਮਤ ਦੇ ਕਾਰਜ ਆਰੰਭ ਕਰਨਗੇ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸਬੰਧੀ ਉਹ ਵਿਧਾਨ ਸਭਾਂ ਵਿੱਚ ਹੀ ਅਵਾਜ਼ ਉਠਾਉਣਗੇ।
ਇਸ ਮੌਕੇ ਐਡਵੋਕੇਟ ਰਕੇਸ਼ ਪ੍ਰਾਸ਼ਰ, ਲਖਬੀਰ ਸਿੰਘ ਗਿੱਲ ਦੋਵੇ ਸਿਆਸੀ ਸਲਾਹਕਾਰ ਸਿਆਸੀ ਮਜੀਠੀਆ, ਨਗਰ ਕੌਂਸਲ ਮਜੀਠਾ ਸਲਵੰਤ ਸਿੰਘ ਸੇਠ, ਰਜਵਿੰਦਰ ਕੌਰ ਸੇਠ, ਸਰਬਜੀਤ ਕੌਰ, ਪੂਨਮ ਸੇਠ, ਕੁਲਵਿੰਦਰ ਕੌਰ ਤੇ ਮਲਕੀਤ ਕੌਰ ਸਮੇਤ ਬਹੁਤ ਸਾਰੇ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।