ਫ਼ਤਿਹਗੜ੍ਹ ਚੂੜੀਆਂ: 10ਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਤਿਹਗੜ੍ਹ ਚੂੜੀਆਂ ਦੀਆਂ ਸ਼ਾਨਦਾਰ ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਕੂਲ ਵੱਲੋਂ ਸਨਮਾਨਿਆ ਗਿਆ। ਇਸ ਮੌਕੇ ਪ੍ਰਿੰਸੀਪਲ ਅਨੀਤਾ ਅਰੋੜਾ ਨੇ ਦੱਸਿਆ ਕਿ ਸਕੂਲ ਦੀਆਂ ਵਿਦਿਆਰਥਣਾਂ ਨਵਨੀਤ ਕੌਰ ਨੇ 650 ਵਿੱਚੋਂ 632 ਅੰਕ ਤੇ ਖੁਸ਼ਪ੍ਰੀਤ ਕੌਰ ਨੇ 631 ਅੰਕ ਪ੍ਰਾਪਤ ਕਰ ਕੇ ਸੂਬਾ ਪੱਧਰੀ ਮੈਰਿਟ ਵਿੱਚ ਸਥਾਨ ਹਾਸਲ ਕੀਤਾ ਹੈ। ਪ੍ਰਿੰਸੀਪਲ ਅਨੀਤਾ ਅਰੋੜਾ ਨੇ ਦੱਸਿਆ ਕਿ 95 ਫ਼ੀਸਦੀ ਤੋਂ ਵੱਧ ਅੰਕ ਲੈਣ ਵਾਲੀਆਂ ਵਿਦਿਆਰਥਣਾਂ ਮਨਪ੍ਰੀਤ ਕੌਰ 624 ਅੰਕ, ਜਗਨਦੀਪ ਕੌਰ 622 ਅੰਕ, ਪਲਕਪ੍ਰੀਤ ਕੌਰ 621 ਅਤੇ ਕਿਰਨਦੀਪ ਕੌਰ 618 ਅੰਕ ਨੂੰ ਉਨ੍ਹਾਂ ਮਾਪਿਆਂ ਸਣੇ ਸਕੂਲ ਪਹੁੰਚਣ ’ਤੇ ਸਨਮਾਨਿਆ ਗਿਆ। ਇਸ ਮੌਕੇ ਜਮਾਤ ਇੰਚਾਰਜ ਅਮਨਪ੍ਰੀਤ ਕੌਰ, ਨੀਰੂ ਬਾਲਾ, ਕਵਲਪ੍ਰੀਤ ਕੌਰ, ਅਮਨਦੀਪ ਕੌਰ ਸਣੇ ਹੋਰ ਸਟਾਫ਼ ਹਾਜ਼ਰ ਸੀ। -ਪੱਤਰ ਪ੍ਰੇਰਕ