ਪੱਤਰ ਪ੍ਰੇਰਕ
ਅਜਨਾਲਾ, 29 ਜੁਲਾਈ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤਹਿਸੀਲ ਅਜਨਾਲਾ ਦੀ ਕਮੇਟੀ ਦਾ ਅੱਜ ਇੱਥੇ ਚੋਣ ਇਜਲਾਸ ਕੀਤਾ ਗਿਆ। ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾਈ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਗੁਰਦੀਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੰਦ ਕੀਤੇ ਭੱਤੇ ਤੁਰੰਤ ਬਹਾਲ ਕੀਤੇ ਜਾਣ , ਕੱਚੇ ਕਾਮੇ ਪੱਕੇ ਕੀਤੇ ਜਾਣ ,ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਆਊਟ ਸੋਰਸਿਜ਼ ਠੇਕੇਦਾਰੀ ਭਰਤੀ ਬੰਦ ਕਰਕੇ ਰੈਗੂਲਰ ਭਰਤੀ ਕੀਤੀ ਜਾਵੇ। ਉਪਰੰਤ ਗੁਰਦੀਪ ਸਿੰਘ ਬਾਜਵਾ ਨੇ ਤਹਿਸੀਲ ਕਮੇਟੀ ਲਈ ਪੇਸ਼ ਪੈਨਲ ਨੂੰ ਸਰਬਸੰਮਤੀ ਨਾਲ ਪਾਸ ਕਰ ਦਿਤਾ। ਇਸ ਅਨੁਸਾਰ ਬਲਵਿੰਦਰ ਸਿੰਘ ਭੱਟੀ ਪ੍ਰਧਾਨ, ਸੁਖਦੀਪ ਸਿੰਘ ਜਨਰਲ ਸਕੱਤਰ, ਨਵਜੋਤ ਸਿੰਘ ਵਿੱਤ ਸਕੱਤਰ, ਦਲਬੀਰ ਸਿੰਘ ਅਜਨਾਲਾ ਤੇ ਜਤਿੰਦਰ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸੁਖਦੇਵ ਸਿੰਘ ਛੀਨਾ ਤੇ ਰਘਬੀਰ ਸਿੰਘ ਪਵਾਰ ਮੀਤ ਪ੍ਰਧਾਨ, ਜਗਮੋਹਨ ਸਿੰਘ ਪ੍ਰੈੱਸ ਸਕੱਤਰ, ਗੁਰਭੇਜ ਸਿੰਘ ਮਾਹਲ ਸਹਾਇਕ ਪ੍ਰੈਸ ਸਕੱਤਰ , ਹਰਜਿੰਦਰ ਸਿੰਘ ਸਹਾਇਕ ਸਕੱਤਰ , ਹਰਵੰਤ ਸਿੰਘ ਤੇ ਅਜੀਤ ਸਿੰਘ ਜਥੇਬੰਦਕ ਸਕੱਤਰ , ਮਹੰਤ ਕੁਮਾਰ ਸਹਾਇਕ ਜਥੇਬੰਦਕ ਸਕੱਤਰ ਪਰਮਜੀਤ ਸਿੰਘ ਅਤੇ ਗੁਲਰਾਜ ਸਿੰਘ ਪ੍ਰਚਾਰ ਸਕੱਤਰ ਚੁਣੇ ਗਏ।