ਪੱਤਰ ਪ੍ਰੇਰਕ
ਰਈਆ, 5 ਜੂਨ
ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ) ਵੱਲੋਂ ਕਾਮਰੇਡ ਬੀਰ ਸਿੰਘ ਤਰ ਸਿੱਕਾ, ਜਸਬੀਰ ਸਿੰਘ ਬੁੱਢਾ ਥੇਹ, ਕੁਲਦੀਪ ਸਿੰਘ, ਮਲਕੀਤ ਸਿੰਘ ਚਾਚੋਵਾਲੀ, ਪਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਰਈਆ ਮੰਡੀ ਵਿੱਚ ਜ਼ਿਲ੍ਹਾ ਕਮੇਟੀ ਅੰਮ੍ਰਿਤਸਰ ਦਾ ਇਜਲਾਸ ਕਰਵਾਇਆ ਗਿਆ। ਇਸ ਮੌਕੇ ਸਰਬਸੰਮਤੀ ਨਾਲ ਜ਼ਿਲ੍ਹ ਕਮੇਟੀ ਦੀ 11 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿੱਚ ਜਸਬੀਰ ਸਿੰਘ ਬੁੱਢਾ ਥੇਹ ਪ੍ਰਧਾਨ, ਸੁਖਦੇਵ ਸਿੰਘ ਕੋਟ ਮਹਿਤਾਬ ਜਨਰਲ ਸਕੱਤਰ, ਮਲਕੀਤ ਸਿੰਘ ਚਾਚੋਵਾਲੀ ਸੀਨੀਅਰ ਮੀਤ ਪ੍ਰਧਾਨ, ਮਨਿੰਦਰ ਸਿੰਘ ਕਾਮਲ ਪੁਰਾ ਮੀਤ ਪ੍ਰਧਾਨ, ਕੁਲਦੀਪ ਸਿੰਘ ਰਾਏਪੁਰ ਖ਼ੁਰਦ ਮੀਤ ਸਕੱਤਰ, ਪਰਮਜੀਤ ਸਿੰਘ ਤਰ ਸਿੱਕਾ ਮੀਤ ਸਕੱਤਰ, ਹਰਪਾਲ ਸਿੰਘ ਚਾਚੋਵਾਲੀ, ਅੰਗਰੇਜ਼ ਸਿੰਘ ਸਿੰਘਪੁਰਾ, ਕਰਤਾਰ ਸਿੰਘ ਖ਼ਾਨ ਕੋਟ, ਲਖਵਿੰਦਰ ਸਿੰਘ ਜੱਬੋਵਾਲ, ਪਰਗਟ ਸਿੰਘ ਤਰ ਸਿੱਕਾ ਸਾਰੇ ਜ਼ਿਲ੍ਹਾ ਕਮੇਟੀ ਮੈਂਬਰ ਚੁਣੇ ਗਏ। ਇਸ ਮੌਕੇ ਉਚੇਚੇ ਤੌਰ ’ਤੇ ਪਹੁੰਚੇ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਕੇਵਲ ਸਿੰਘ ਹਜ਼ਾਰਾ ਨੇ ਚੁਣੀ ਹੋਈ ਕਮੇਟੀ ਨੂੰ ਵਧਾਈ ਦਿੱਤੀ ਅਤੇ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੰਘਰਸ਼ਾਂ ਨਾਲ ਮੰਗਾਂ ਮਨਾ ਕੇ ਪ੍ਰਾਪਤ ਕੀਤੀਆਂ ਜਿੱਤਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਹਰੇਕ ਪਿੰਡ ’ਚ ਕੈਂਪ ਲਗਾ ਕੇ ਮਜ਼ਦੂਰਾਂ ਦੇ ਲੇਬਰ ਕਾਰਡ ਬਣਾਏ ਜਾਣਗੇ। ਸੂਬਾ ਸਕੱਤਰ ਤੋਂ ਇਲਾਵਾ ਕਾਮਰੇਡ ਬਲਕਾਰ ਸਿੰਘ ਵੜੈਚ ਨੇ ਵੀ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕੀਤਾ।