ਤਰਨ ਤਰਨ: ਕਾਰ ਸੇਵਾ ਸੰਪਰਦਾ ਸਰਹਾਲੀ ਸਾਹਿਬ ਵੱਲੋਂ ਅੱਜ ਇਲਾਕੇ ਦੇ ਪਿੰਡ ਖਾਰਾ ਦੀਆਂ ਸਾਂਝੀਆਂ ਥਾਵਾਂ ’ਤੇ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਵੱਖ ਵੱਖ ਕਿਸਮਾਂ ਦੇ 1000 ਪੌਦੇ ਲਗਾਏ ਗਏ| ਵਾਤਾਵਰਨ ਨੂੰ ਬਚਾਉਣ ਲਈ ਪੌਦੇ ਲਗਾਉਣ ਲਈ ਲੋਕਾਂ ਨੇ ਇਕ ਲਹਿਰ ਦੇ ਰੂਪ ਵਿੱਚ ਅਖਤਿਆਰ ਕਰ ਲਿਆ ਹੈ, ਜਿਸ ਨੂੰ ਭਰਵਾਂ ਹੁੰਗਾਰਾ ਮਿਲਣ ’ਤੇ ਸੰਪਰਦਾ ਦੇ ਮੁਖੀ ਬਾਬਾ ਸੁੱਖਾ ਸਿੰਘ ਵੱਲੋਂ ਪੌਦੇ ਲਗਾਉਣ ਵਿੱਚ ਖੁਦ ਪਹਿਲ ਕੀਤੀ ਜਾ ਰਹੀ ਹੈ| ਇਹ ਪੌਦੇ ਪਿੰਡ ਦੇ ਸਕੂਲ, ਸ਼ਮਸ਼ਾਨਘਾਟ, ਸੜਕਾਂ ਦੇ ਕਿਨਾਰਿਆਂ, ਖੇਡ ਦੇ ਮੈਦਾਨ, ਪਿੰਡ ਵਿੱਚੋਂ ਲੰਘਦੀ ਨਹਿਰ ਦੇ ਕੰਢਿਆਂ ਆਦਿ ’ਤੇ ਲਗਾਏ ਗਏ| ਇਸ ਕਾਰਜ ਵਿੱਚ ਸੰਪਰਦਾ ਦੇ ਵੱਡੀ ਗਿਣਤੀ ਪੈਰੋਕਾਰਾਂ ਨੇ ਵੀ ਹਿੱਸਾ ਲਿਆ| ਇਨ੍ਹਾਂ ਲਗਾਏ ਪੌਦਿਆਂ ਵਿੱਚ ਸੀਤਾ ਫਲ, ਅਮਰੂਦ, ਸੁਹੰਜਨਾ, ਜਾਮਨ, ਨਿੰਮ, ਪਿੱਪਲ, ਟਾਹਲੀ, ਸੁਖਚੈਨ ਦੇ ਬੂਟੇ ਸ਼ਾਮਲ ਹਨ। -ਪੱਤਰ ਪ੍ਰੇਰਕ