ਕੇ ਪੀ ਸਿੰਘ
ਗੁਰਦਾਸਪੁਰ, 7 ਜੁਲਾਈ
ਨਿਯੁਕਤੀ ਪੱਤਰ ਜਾਰੀ ਬਦਲੇ ਪੈਸੇ ਮੰਗਣ ਦੇ ਦੋਸ਼ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ, ਗੁਰਦਾਸਪੁਰ ਦਫ਼ਤਰ ਵਿੱਚ ਤਾਇਨਾਤ ਇੱਕ ਜੂਨੀਅਰ ਅਸਿਸਟੈਂਟ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਮੁਅੱਤਲੀ ਹੁਕਮਾਂ ਵਾਲੇ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਦਵਿੰਦਰ ਸਿੰਘ ਵਾਸੀ ਕੋਠੇ ਭੀਮ ਸੈਨ (ਦੀਨਾਨਗਰ) ਨੂੰ ਬਤੌਰ ਚੌਕੀਦਾਰ ਨਿਯੁਕਤੀ ਪੱਤਰ ਜਾਰੀ ਕਰਨ ਸਬੰਧੀ ਪ੍ਰਵਾਨਗੀ ਜੂਨੀਅਰ ਅਸਿਸਟੈਂਟ ਨਰਿੰਦਰ ਕੁਮਾਰ ਦੇ ਵੱਟਸਐੱਪ ’ਤੇ ਬੀਤੇ ਸਾਲ 18 ਸਤੰਬਰ ਨੂੰ ਭੇਜੀ ਗਈ ਸੀ। ਇਸ ਸਬੰਧੀ ਦਵਿੰਦਰ ਸਿੰਘ ਨੂੰ ਨਿਯੁਕਤੀ ਦੀ ਪ੍ਰਵਾਨਗੀ ਸਬੰਧੀ ਸੂਚਿਤ ਤਾਂ ਕਰ ਦਿੱਤਾ ਗਿਆ ਪਰ ਉਸ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਬਦਲੇ ਪੈਸਿਆਂ ਦੀ ਮੰਗ ਕੀਤੀ ਗਈ। ਮਾਮਲੇ ਦੋਸ਼ੀ ਪਾਏ ਜਾਣ ’ਤੇ ਨਰਿੰਦਰ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।