ਪੱਤਰ ਪ੍ਰੇਰਕ
ਧਾਰੀਵਾਲ, 30 ਜੂਨ
ਗੁਰੂ ਤੇਗ ਬਹਾਦਰ ਇੰਟਰਨੈਸ਼ਨਲ (ਜੀਟੀਬੀ ਆਈ) ਸਕੂਲ ਕਲਿਆਣਪੁਰ ਦੇ ਪ੍ਰਬੰਧਕਾਂ ਵੱਲੋਂ ਬੱਚਿਆਂ ਅਤੇ ਅਧਿਆਪਕਾਂ ਦੇ ਵਿਕਾਸ ਅਤੇ ਆਧੁਨਿਕ ਵਿਦਿਅਕ ਪ੍ਰਣਾਲੀ ਨਾਲ ਜੋੜਨ ਲਈ ਤਿੰਨ ਰੋਜ਼ਾ ਸੈਮੀਨਾਰ ਲਗਾਇਆ ਗਿਆ। ਪ੍ਰਿੰਸੀਪਲ ਡਾ. ਰਵਨੀਤ ਕੌਰ ਅਤੇ ਡਾਇਰੈਕਟਰ ਸੁਰਜੀਤ ਸਿੰਘ ਦੀ ਅਗਵਾਈ ਹੇਠ ਚੱਲੇ ਇਸ ਤਿੰਨ ਰੋਜ਼ਾ ਸੈਮੀਨਾਰ ਦੌਰਾਨ ਲੁਧਿਆਣਾ ਤੋਂ ਸਿੱਖਿਆ ਮਾਹਰ ਡਾ. ਨਵਨੀਤ ਕੌਰ, ਚੰਡੀਗੜ੍ਹ ਤੋਂ ਆਈਏਐੱਸ ਦੀ ਕੋਚਿੰਗ ਦੇ ਮਾਹਰ ਕੁਲਵੰਤ ਰਹਿਲ ਅਤੇ ਚੰਡੀਗੜ੍ਹ ਤੋਂ ਚੇਤਨ ਬਾਂਸਲ ਨੇ ਅਧਿਆਪਕਾਂ ਨੂੰ ਸੰਬੋਧਨ ਕੀਤਾ। ਪ੍ਰਿੰਸੀਪਲ ਡਾ. ਰਵਨੀਤ ਕੌਰ ਨੇ ਦੱਸਿਆ ਕਿ 21ਵੀਂ ਸਦੀ ਦੀ ਸਿੱਖਿਆ ਨੂੰ ਮੁੱਖ ਰੱਖਦਿਆਂ ਸਕੂਲ ਵਿੱਚ ਤਿੰਨ ਰੋਜ਼ਾ ਸੈਮੀਨਾਰ ਦੇ ਪਹਿਲੇ ਦਿਨ ਡਾ. ਨਵਨੀਤ ਕੌਰ ਲੁਧਿਆਣਾ ਨੇ ਕਲਾਸਰੂਮ ਪ੍ਰਬੰਧ ਬਾਰੇ ਵਿਸਥਾਰ ਸਹਿਤ ਦੱਸਿਆ। ਦੂਸਰੇ ਦਿਨ ਚੰਡੀਗੜ੍ਹ ਤੋਂ ਆਈਏਐੱਸ ਦੀ ਕੋਚਿੰਗ ਦੇ ਮਾਹਰ ਕੁਲਵੰਤ ਰਹਿਲ ਨੇ ਆਲੋਚਨਾਤਮਕ ਵਿਚਾਰ/ਸੋਚ ਬਾਰੇ ਦੱਸਿਆ। ਤੀਜੇ ਦਿਨ ਚੇਤਨ ਬਾਂਸਲ ਚੰਡੀਗੜ੍ਹ ਨੇ ਨਵੀਂ ਸਿੱਖਿਆ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ। ਸੈਮੀਨਾਰ ਦੌਰਾਨ ਅਧਿਆਪਕਾਂ ਨੂੰ ਪ੍ਰੈਕਟੀਕਲ ਕੰਮ ਕਰਵਾ ਕੇ ਆਮ ਜ਼ਿੰਦਗੀ ਦੀਆਂ ਵੱਖ-ਵੱਖ ਉਦਾਹਰਨਾਂ ਦੇ ਕੇ ਵਿਸ਼ਿਆਂ ਨੂੰ ਦਿਲਚਸਪ ਬਣਾਉਣ ਦੀ ਜਾਣਕਾਰੀ ਦਿੱਤੀ ਗਈ।