ਚੇਤਨਪੁਰਾ: ਬੀਤੀ ਰਾਤ ਪਿੰਡ ਖਤਰਾਏ ਕਲਾਂ ਦੇ ਗੁਰਦੁਆਰਾ ਬਾਬਾ ਦਿਆ ਸਿੰਘ ਲਹਿੰਦੀ ਪੱਤੀ ਵਿਖੇ ਵਾਪਰੀ ਚੋਰੀ ਦੀ ਘਟਨਾ ਦੌਰਾਨ ਦੋ ਨਕਾਬਪੋਸ਼ ਲੁਟੇਰੇ ਗੁਰਦੁਆਰਾ ਸਾਹਿਬ ਦੀ ਗੋਲਕ ਚੁੱਕ ਕੇ ਲੈ ਗਏ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ, ਹੈੱਡ ਗ੍ਰੰਥੀ ਬਾਬਾ ਧੀਰ ਸਿੰਘ, ਮੈਂਬਰ ਗੁਰਬਖਸ਼ ਸਿੰਘ ਸਤਨਾਮ ਸਿੰਘ ਅਤੇ ਬਾਬਾ ਜਗਤਾਰ ਸਿੰਘ ਆਦਿ ਨੇ ਦੱਸਿਆ ਕਿ ਗ੍ਰੰਥੀ ਸਿੰਘ ਜਦੋਂ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਵਿਖੇ ਪੁੱਜੇ ਤਾਂ ਉਨ੍ਹਾਂ ਵੇਖਿਆ ਕਿ ਚੋਰਾਂ ਵੱਲੋਂ ਗੁਰਦੁਆਰਾ ਸਾਹਿਬ ਦਾ ਤਾਲਾ ਤੋੜਿਆ ਗਿਆ ਤੇ ਅੰਦਰ ਪਈ ਗੋਲਕ ਉਥੋਂ ਗਾਇਬ ਸੀ ਤੇ ਉਨ੍ਹਾਂ ਵੱਲੋਂ ਤੁਰੰਤ ਹੀ ਕਮੇਟੀ ਦੇ ਪ੍ਰਧਾਨ ਸਮੇਤ ਹੋਰ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ ਅਤੇ ਇਸ ਉਪਰੰਤ ਸੀਸੀਟੀਵੀ ਕੈਮਰਿਆਂ ਵਿੱਚ ਵੇਖਿਆ ਗਿਆ ਕਿ ਦੋ ਨਕਾਬਪੋਸ਼ ਚੋਰ ਆਏ ਜਿਨ੍ਹਾਂ ਆਪਣੇ ਮੂੰਹ ਬੰਨ੍ਹੇ ਹੋਏ ਸਨ। ਇਸ ਚੋਰੀ ਦੀ ਘਟਨਾ ਸਬੰਧੀ ਗੁਰਦੁਆਰਾ ਦੀ ਕਮੇਟੀ ਵੱਲੋਂ ਪੁਲਸ ਥਾਣਾ ਝੰਡੇਰ ਨੂੰ ਸੂਚਿਤ ਕੀਤਾ ਗਿਆ ਹੈ। -ਪੱਤਰ ਪ੍ਰੇਰਕ