ਬਟਾਲਾ: ਸ੍ਰੀਮਤੀ ਲੀਲਾਵੰਤੀ ਮੈਮੋਰੀਅਲ ਬੀਜੀ ਬਲਾਜਮ ਸਕੂਲ ਭਾਗੋਵਾਲ ਵਿੱਚ ਵਿਦਿਆਰਥੀਆਂ ਨੇ ਗਾਂਧੀ ਜੈਅੰਤੀ ਮਨਾਈ। ਭਾਸ਼ਣ ਵਿੱਚ ਮਨਪ੍ਰੀਤ ਕੌਰ, ਕਵਿਤਾ ਵਿੱਚ ਤਰਨਜੀਤ ਕੌਰ ਅਤੇ ਪੇਂਟਿੰਗ ਵਿੱਚ ਗੁਰਪ੍ਰੀਤ ਕੌਰ ਅੱਵਲ ਰਹੀਆਂ। ਮੈਡਮ ਸੁਨੀਤਾ ਨੇ ਮੋਹਨ ਦਾਸ ਕਰਮਚੰਦ ਗਾਂਧੀ ਦੇ ਜੀਵਨ ਬਾਰੇ ਰੌਸ਼ਨੀ ਪਾਈ। -ਨਿੱਜੀ ਪੱਤਰ ਪ੍ਰੇਰਕ
ਫਗਵਾੜਾ: ਕਾਂਗਰਸੀ ਵਰਕਰਾ ਵੱਲੋਂ ਅੱਜ ਮਹਾਤਮਾ ਗਾਂਧੀ ਦੀ ਜੈਅੰਤੀ ਟਾਊਨ ਹਾਲ ਵਿੱਚ ਸ਼ਹਿਰੀ ਪ੍ਰਧਾਨ ਤਰਨਜੀਤ ਸਿੰਘ ਵਾਲੀਆ ਦੀ ਅਗਵਾਈ ਹੇਠ ਮਨਾਈ ਗਈ। ਇਸ ਮੌਕੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਗਾਂਧੀ ਜੀ ਨੂੰ ਫੁੱਲ ਮਾਲਾ ਭੇਟ ਕੀਤੀ। ਇਸ ਮੌਕੇ ਸੀਤਾ ਦੇਵੀ, ਡਾ. ਹੈਪੀ, ਸ਼ਿਵੰਦਰ ਨਿਸ਼ਚਲ, ਮਾਸਟਰ ਹਰਭਜਨ ਸਿੰਘ, ਗੁਰਜੀਤਪਾਲ ਵਾਲੀਆ ਸਮੇਤ ਕਈ ਕਾਂਗਰਸ ਆਗੂ ਸ਼ਾਮਲ ਸਨ। -ਪੱਤਰ ਪ੍ਰੇਰਕ