ਨਿੱਜੀ ਪੱਤਰ ਪ੍ਰੇਰਕ
ਬਟਾਲਾ, 27 ਅਪਰੈਲ
ਪਿੰਡ ਸੱਖੋਵਾਲ ਦੀ ਮਿੱਟੀ ਨਾਲ ਮੋਹ ਰੱਖਣ ਵਾਲੇ ਗਾਇਕ ਜੀ ਸ਼ਰਮੀਲਾ (ਗੁਰਮੇਜ ਸ਼ਰਮੀਲਾ) ਦਾ ਨਵਾਂ ਗੀਤ ‘ਐਟੀਟਿਊਡ’ ਰਿਲੀਜ਼ ਹੋਇਆ ਹੈ, ਜੋ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।
ਗੀਤਕਾਰ ਮੰਗੀ ਚੱਕਮੁਗਲਾਣੀ ਦੇ ਲਿਖੇ ਇਸ ਗੀਤ ਦੇ ਸੰਗੀਤਕਾਰ ਸੁਰਜੀਤ ਸਿੰਘ ਹਨ ਜਦੋਂਕਿ ਪ੍ਰੋਡਿਊਸਰ ਰਣਧੀਰ ਧੀਰਾ ਹਨ। ਸ੍ਰੀ ਸ਼ਰਮੀਲਾ ਨੇ ਦੱਸਿਆ ਕਿ ਇੰਗਲੈਂਡ ਦੀ ਯੂਰੋਵੁੱਡ ਕੰਪਨੀ ਨੇ ਇਸ ਗੀਤ ਨੂੰ ਰਿਲੀਜ਼ ਕੀਤਾ ਹੈ। ਦੱਸਣਯੋਗ ਹੈ ਕਿ ਜੀ ਸ਼ਰਮੀਲਾ ਦੇ ਇਸ ਤੋਂ ਪਹਿਲਾਂ ‘ਪਿੱਠ ਪਿੱਛੇ ਯਾਰ ਦੀ ਜੋ ਕਰਦਾ ਬੁਰਾਈ ਉਹਨੂੰ ਦੂਰੋਂ ਸਤਿ ਸ੍ਰੀ ਅਕਾਲ ਚੰਗੀ ਹੈ’ ਅਤੇ ‘ਐਂਦਾ ਨਹੀਂ ਗੱਡੀਆਂ ਚੱਲ ਦੀਆਂ ਜਿਵੇਂ ਤੂੰ ਚਲਾਉਂਦੀ ਹੈ’ ਸਣੇ ਹੋਰ ਗੀਤਾਂ ਨੂੰ ਸਰੋਤਿਆਂ ਨੇ ਖੂਬ ਪਸੰਦ ਕੀਤਾ ਹੈ।