ਮੁਆਵਜ਼ੇ ਦੀ ਵੰਡ ’ਚ 1.7 ਕਰੋੜ ਦੀ ਧੋਖਾਧੜੀ

ਮੁਆਵਜ਼ੇ ਦੀ ਵੰਡ ’ਚ 1.7 ਕਰੋੜ ਦੀ ਧੋਖਾਧੜੀ

ਗੁਰਬਖਸ਼ਪੁਰੀ

ਤਰਨ ਤਾਰਨ, 25 ਨਵੰਬਰ

ਪਿਛਲੇ ਕਈ ਸਾਲਾਂ ਤੋਂ ਮਾਲਕੀ ਦੇ ਸਵਾਲ ਤੇ ਚਰਚਾ ਵਿੱਚ ਰਹੀ ਸ਼ਹਿਰ ਦੇ ਐਨ ਵਿਚਕਾਰ ਬਹੁ ਕੀਮਤੀ ਰੋਡਵੇਜ਼ ਦੀ ਪੁਰਾਣੀ ਵਰਕਸ਼ਾਪ ਦੇ ਖਰੀਦਦਾਰਾਂ ਦਰਮਿਆਨ ਸਰਕਾਰ ਵੱਲੋਂ ਮਿਲੇ ਮੁਆਵਜ਼ੇ ਦੀ ਵੰਡ ’ਤੇ ਇੱਕ ਭਾਈਵਾਲ ਵੱਲੋਂ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਦੋ ਭਾਈਵਾਲਾਂ ਨਾਲ 1.07 ਕਰੋੜ ਰੁਪਏ ਦੀ ਠੱਗੀ ਮਾਰ ਲਈ ਗਈ| ਇਸ ਸਬੰਧੀ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਛੇ ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਹੈ| ਪੁਲੀਸ ਨੇ ਇਸ ਸਬੰਧੀ ਅੱਜ ਇਥੇ ਦੱਸਿਆ ਕਿ ਨਾਮਜ਼ਦ ਮੁਲਜ਼ਮਾਂ ਵਿੱਚ ਆਪਣੇ ਆਪ ਨੂੰ ਕਈ ਅਖ਼ਬਾਰਾਂ ਆਦਿ ਦਾ ਪੱਤਰਕਾਰ ਆਖਣ ਵਾਲੇ ਬਲਦੇਵ ਸਿੰਘ ਪੰਨੂੰ ਵਾਸੀ ਨੌਸ਼ਹਿਰਾ ਪੰਨੂੰਆਂ ਤੋਂ ਇਲਾਵਾ ਪਿੱਦੀ ਪਿੰਡ ਵਾਸੀ ਸੁਰਜੀਤ ਸਿੰਘ, ਅਰਬਨ ਐਸਟੇਟ ਕਰਨਾਲ ਦੇ ਵਾਸੀ ਮਨਜੀਤ ਕੌਰ, ਅਮਰਜੀਤ ਕੌਰ, ਕਿਰਨਜੀਤ ਕੌਰ ਅਤੇ ਦਵਿੰਦਰ ਸਿੰਘ ਦਾ ਨਾਂ ਸ਼ਾਮਲ ਹੈ| ਪਹਿਲਾਂ ਇਸ ਥਾਂ ਦੇ ਮਾਲਕ ਹੋਣ ਦਾ ਦਾਅਵਾ ਕਰਦੇ ਕਈ ਪਰਿਵਾਰਾਂ ਦਰਮਿਆਨ ਰੇੜਕਾ ਚੱਲਦਾ ਰਿਹਾ ਸੀ| ਇਸ ਵਰਕਸ਼ਾਪ ਦੀ ਥਾਂ ਦੀਆਂ ਅਸਲ ਮਾਲਕਾਂ ਮਨਜੀਤ ਕੌਰ, ਅਮਰਜੀਤ ਕੌਰ ਅਤੇ ਕਿਰਨਜੀਤ ਕੌਰ ਨੇ ਇਹ ਜ਼ਮੀਨ ਨੂੰ ਵੇਚਣ ਲਈ ਮੁਲਜ਼ਮ ਸੁਰਜੀਤ ਸਿੰਘ ਤੋਂ ਇਲਾਵਾ ਡਾਕਟਰ ਜਤਿੰਦਰ ਪਾਲ ਸਿੰਘ ਅਤੇ ਜੈਮਲ ਸਿੰਘ ਕੋਲੋਂ ਬਣਦੇ ਪੈਸੇ ਲੈ ਕੇ ਬਿਆਨਾਂ ਲਿਖ ਕੇ ਦੇ ਦਿੱਤਾ ਸੀ| ਉਨ੍ਹਾਂ ਸਰਕਾਰ ਵੱਲੋਂ ਜ਼ਮੀਨ ਐਕਵਾਇਰ ਕਰਨ ’ਤੇ ਜਾਰੀ ਕੀਤਾ ਜਾਣ ਵਾਲਾ ਮੁਆਵਜ਼ਾ ਰਾਸ਼ੀ ਸੁਰਜੀਤ ਸਿੰਘ, ਜਤਿੰਦਰਪਾਲ ਸਿੰਘ ਅਤੇ ਜੈਮਲ ਸਿੰਘ ਨੂੰ ਦੇਣ ਦਾ ਵੀ ਲਿਖਤੀ ਇਨਕਾਰ ਕੀਤਾ ਸੀ| ਤਿੰਨੇ ਭਾਈਵਾਲਾਂ ਨੇ ਆਪਸੀ ਸਹਿਮਤੀ ਨਾਲ ਸੁਰਜੀਤ ਸਿੰਘ ਨੂੰ ਆਪਣਾ ਲੈਣ-ਦੇਣ ਕਰਨ ਦੇ ਅਧਿਕਾਰ ਸੌਂਪ ਦਿੱਤੇ| ਸਰਕਾਰ ਵਲੋਂ ਇਸ ਥਾਂ ਦੀਆਂ ਮਾਲਕਾਂ ਨੂੰ 1.61 ਕਰੋੜ ਰੁਪਏ ਦੀ ਰਕਮ ਚੈਂਕਾਂ ਰਾਹੀਂ ਅਦਾ ਕਰ ਦਿੱਤੀ ਜਿਸ ਤੇ ਉਨ੍ਹਾਂ ਨੇ ਇਹ ਰਕਮ ਦੇ ਚੈੱਕ ਸੁਰਜੀਤ ਸਿੰਘ ਨੂੰ ਦੇ ਦਿੱਤੇ ਜਿਸ ਨੇ ਆਪਣੇ ਹਿੱਸੇ ਦੀ ਕਰੀਬ 54 ਲੱਖ ਰੁਪਏ ਦੀ ਰਕਮ ਤਾਂ ਆਪਣੇ ਖਾਤੇ ਵਿੱਚ ਤਬਦੀਲ ਕਰਵਾ ਲਈ ਜਦਕਿ ਬਾਕੀ ਦੀ ਰਕਮ ਹੋਰਨਾਂ ਮੁਲਜ਼ਮਾਂ ਨਾਲ ਮਿਲੀ ਭੁਗਤ ਕਰਕੇ ਹੜੱਪ ਲਈ| ਇਸ ਮੋਟੀ ਰਕਮ ਦੀ ਠੱਗੀ ਦੇ ਮਾਮਲੇ ਵਿੱਚ ਡਾ. ਜਤਿੰਦਰਪਾਲ ਸਿੰਘ ਅਤੇ ਜੈਮਲ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਕੀਤੀ| ਉਨ੍ਹਾਂ ਨੂੰ ਨਿਆਂ ਲੈਣ ਲਈ ਚਾਰ ਸਾਲ ਦਾ ਲੰਬਾ ਪੈਂਡਾ ਤਹਿ ਕਰਨਾ ਪਿਆ|

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸ਼ਹਿਰ

View All