ਨਵੀਂ ਸਿੱਖ ਜਥੇਬੰਦੀ ‘ਸਿੱਖ ਯੂਥ ਪਾਵਰ ਆਫ ਪੰਜਾਬ’ ਦਾ ਗਠਨ

ਨਵੀਂ ਸਿੱਖ ਜਥੇਬੰਦੀ ‘ਸਿੱਖ ਯੂਥ ਪਾਵਰ ਆਫ ਪੰਜਾਬ’ ਦਾ ਗਠਨ

ਨਵੀਂ ਕਾਇਮ ਕੀਤੀ ਜਥੇਬੰਦੀ ਦੇ ਮੈਂਬਰ ਮੀਟਿੰਗ ੳੁਪਰੰਤ।

ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 1 ਅਗਸਤ

ਵੱਖ-ਵੱਖ ਸਿੱਖ ਜਥੇਬੰਦੀਆਂ ਨਾਲ ਸਬੰਧਤ ਨੌਜਵਾਨਾਂ ਦੀ ਇਕੱਤਰਤਾ ਗੁ. ਅਟਾਰੀ ਸਾਹਿਬ ਸੁਲਤਾਨਵਿੰਡ ਵਿਖੇ ਹੋਈ। ਜਿਸ ਵਿੱਚ ਇਕ ਨਵੀਂ ਸਿੱਖ ਜਥੇਬੰਦੀ ‘ਸਿੱਖ ਯੂਥ ਪਾਵਰ ਆਫ ਪੰਜਾਬ’ ਦਾ ਗਠਨ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਪਰਮਜੀਤ ਸਿੰਘ ਅਕਾਲੀ ਨੇ ਦੱਸਿਆ ਹੈ ਕਿ ਮੌਜੂਦਾ ਹਾਲਾਤਾਂ ‘ਚ ਆਏ ਦਿਨ ਖਾਲਸਾ ਪੰਥ ਨੂੰ ਦਰਪੇਸ਼ ਸਮੱਸਿਆਵਾਂ ਕਾਰ ਸਿੱਖ ਨੌਜਵਾਨੀ ਨਿਰਾਸ਼ਤਾ ਦੇ ਆਲਮ ’ਚ ਹੈ।ਉਸ ਵਿੱਚ ਨਵੀਂ ਰੂਹ ਫੂਕਣ ਲਈ ਉਨ੍ਹਾਂ ਨੂੰ ਇੱਕ ਨਿਸ਼ਾਨ ਸਾਹਿਬ ਹੇਠਾਂ ਇਕੱਤਰ ਕੀਤਾ ਜਾਵੇਗਾ ਅਤੇ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਤੇਜ਼ੀ ਲਿਆਂਦੀ ਜਾਵੇਗੀ।ਉਨਾਂ ਕਿਹਾ ਕਿ ਜੱਥੇਬੰਦੀ ਦੀ ਇੱਕ 5 ਮੈਂਬਰੀ ਦਾ ਗਠਨ ਕੀਤਾ ਗਿਆ ਹੈਜਿਸ ਵਿੱਚ ਸ਼ਾਮਲ ਭਾਈ ਪ੍ਰਦੀਪ ਸਿੰਘ ਖਾਲਸਾ, ਭਾਈ ਪਰਮਜੀਤ ਸਿੰਘ ਅਕਾਲੀ, ਭਾਈ ਪ੍ਰਿਤਪਾਲ ਸਿੰਘ ਬਰਗਾੜੀ, ਭਾਈ ਪਲਵਿੰਦਰ ਸਿੰਘ ਅਤੇ ਭਾਈ ਤੇਗਦੀਪ ਸਿੰਘ ਸੇਵਾਵਾਂ ਦੇਣਗੇ।ਇਸ ਮੌਕੇ ਭਾਈ ਭੁਪਿੰਦਰ ਸਿੰਘ 6 ਜੂਨ, ਭਾਈ ਜਰਨੈਲ ਸਿੰਘ, ਭਾਈ ਪਾਰਸ ਸਿੰਘ,ਭਾਈ ਚੜਤ ਸਿੰਘ, ਭਾਈ ਈਸ਼ਵਰ ਸਿੰਘ, ਭਾਈ ਰਾਜਵੀਰ ਸਿੰਘ, ਭਾਈ ਗੁਰਜੀਤ ਸਿੰਘ, ਭਾਈ ਬਾਜ ਸਿੰਘ, ਭਾਈ ਜਗਰੂਪ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਬਲਜੀਤ ਸਿੰਘ ਕਾਲਾ ਨੰਗਲ, ਬੀਬੀ ਮਾਨਿਦਰ ਕੌਰ, ਗਿਆਨੀ ਗੁਰਚਰਨ ਸਿੰਘ, ਭਾਈ ਮਨਪ੍ਰੀਤ ਸਿੰਘ, ਭਾਈ ਜਸਵਿੰਦਰ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਰੋਬਨਦੀਪ ਸਿੰਘ, ਭਾਈ ਬਲਜੀਤ ਸਿੰਘ, ਭਾਈ ਜੈਦੀਪ ਸਿੰਘ ਆਦਿ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All