ਪੱਤਰ ਪ੍ਰੇਰਕ
ਦੀਨਾਨਗਰ, 5 ਜੁਲਾਈ
ਦੀਨਾਨਗਰ ਦੇ ਡਰਾਈਵਰਾਂ ਵੱਲੋਂ ਅੱਜ ਇੱਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਮਿਨੀ ਟਰਾਂਸਪੋਰਟ ਯੂਨੀਅਨ ਦਾ ਗਠਨ ਕਰਕੇ ਰਾਜ ਕੁਮਾਰ ਰਾਜਾ ਨੂੰ ਪ੍ਰਧਾਨ ਥਾਪਿਆ ਗਿਆ ਹੈ। ਇਸ ਸਬੰਧੀ ਲੇਬਰ ਚੌਕ ਨੇੜੇ ਡਰਾਈਵਰਾਂ ਵੱਲੋਂ ਇਕੱਤਰਤਾ ਕੀਤੀ ਗਈ ਅਤੇ ਸੁਰਿੰਦਰ ਕਲੋਤਰਾ ਨੂੰ ਉਪ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ। ਬਾਕੀ ਅਹੁਦੇਦਾਰਾਂ ਦੀ ਚੋਣ ਦਾ ਅਧਿਕਾਰ ਪ੍ਰਧਾਨ ਰਾਜ ਕੁਮਾਰ ਰਾਜਾ ਨੂੰ ਸੌਂਪਿਆ ਗਿਆ। ਪ੍ਰਧਾਨ ਰਾਜ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਯੂਨੀਅਨ ਅੰਦਰ ਲੋਡ ਵਾਲੀਆਂ ਮਿਨੀ ਗੱਡੀਆਂ ਦੇ ਡਰਾਈਵਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਆਉਣ ’ਤੇ ਯੂਨੀਅਨ ਆਪਣੇ ਡਰਾਈਵਰ ਸਾਥੀਆਂ ਦੀ ਮਦਦ ਕਰੇਗੀ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਯੂਨੀਅਨ ਦਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਇਸ ਮੌਕੇ ਡਰਾਈਵਰਾਂ ਵੱਲੋਂ ਪ੍ਰਧਾਨ ਤੇ ਮੀਤ ਪ੍ਰਧਾਨ ਨੂੰ ਹਾਰ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਵਿੰਦਰ ਕੁਮਾਰ ਕੇਸ਼ਾ, ਸੋਨੂੰ ਉਦੀਪੁਰ, ਰਛਪਾਲ ਫ਼ੌਜੀ, ਸੋਨੂੰ, ਰੋਹਿਤ, ਸੁਰਜੀਤ ਕੁਮਾਰ, ਸੂਰਤ ਸਿੰਘ, ਨਸੀਬ ਸਿੰਘ, ਬਿੰਦੀ ਠਾਕੁਰ, ਸੋਹਨ ਲਾਲ, ਮੰਗਾ, ਅਮਨ, ਬੂਆ ਲਾਲ, ਬੋਧ ਰਾਜ ਅਤੇ ਮਨੀ ਕੁਮਾਰ ਹਾਜ਼ਰ ਸਨ।