ਪੱਤਰ ਪ੍ਰੇਰਕ
ਜੈਂਤੀਪੁਰ, 6 ਅਪਰੈਲ
ਮਾਝੇ ਵਿੱਚ ਹਾਕੀ ਖੇਡ ਦੀ ਨਰਸਰੀ ਵਜੋਂ ਜਾਣੇ ਜਾਂਦੇ ਪਿੰਡ ਪਾਖਰਪੁਰਾ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿੱਚ ਅੱਜ ਇੰਸਪੈਕਟਰ ਜੱਥੇਦਾਰ ਕਰਨੈਲ ਸਿੰਘ ਹੁੰਦਲ ਅਤੇ ਤਸੱਵਰਜੀਤ ਸਿੰਘ ਹੁੰਦਲ ਚੌਥਾ ਯਾਦਗਾਰੀ ਸੂਬਾ ਪੱਧਰੀ ਹਾਕੀ ਟੂਰਨਾਮੈਂਟ ਸ਼ੁਰੂ ਹੋਇਆ। ਪੰਜ ਰੋਜ਼ਾ ਟੂਰਨਾਮੈਂਟ ਦਾ ਉਦਘਾਟਨ ਅੱਜ ਬਾਬਾ ਮਨਮੋਹਨ ਸਿੰਘ ਭੰਗਾਲੀ ਵਾਲੇ, ਬਾਬਾ ਅਜਾਇਬ ਸਿੰਘ ਕਾਰ ਸੇਵਾ ਵਾਲੇ, ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ, ਰਜਿੰਦਰ ਕੁਮਾਰ ਪੱਪੂ ਜੈਂਤੀਪੁਰ, ਸਰਪੰਚ ਰਣਜੀਤ ਸਿੰਘ ਹੁੰਦਲ, ਸਰਪੰਚ ਭਜਨ ਕੌਰ, ਗੁਰਮੀਤ ਸਿੰਘ ਬੱਲ ਜੈਂਤੀਪੁਰ, ਸੁਖਵਿੰਦਰ ਸਿੰਘ ਢਿੱਲੋਂ ਅਤੇ ਮਨੋਹਰ ਸਿੰਘ ਰੰਧਾਵਾ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਪਹਿਲੇ ਦਿਨ ਜੂਨੀਅਰ ਵਰਗ ਦੀਆਂ ਸੱਤ ਟੀਮਾਂ ਅਤੇ ਸੀਨੀਅਰ ਵਰਗ ਦੀਆਂ ਛੇ ਟੀਮਾਂ ਦਰਮਿਆਨ ਬੜੇ ਦਿਲਚਸਪ ਅਤੇ ਰੌਚਕ ਮੈਚ ਹੋਏ। ਇਸੇ ਤਰ੍ਹਾਂ ਚਾਲੀ ਸਾਲ ਤੋਂ ਉੱਪਰ ਦੀਆਂ ਟੀਮਾਂ ਦੇ ਚਾਰ ਮੈਚ ਹੋਏ, ਜਿਸ ਵਿੱਚ ਵਿੱਚ ਕੋਟਲੀ ਮੱਲੀਆਂ ਅਤੇ ਤਲਵੰਡੀ ਖੁੱਮਣ ਦੀਆਂ ਟੀਮਾਂ ਨੇ ਫਾਈਨਲ ਮੈਚ ਵਿੱਚ ਜਗ੍ਹਾ ਬਣਾਈ। ਇਸ ਮੌਕੇ ਸਾਬਕਾ ਸਰਪੰਚ ਨਿਰਮਲ ਸਿੰਘ ਪਾਖਰਪੁਰਾ, ਗੁਰਪਿੰਦਰ ਸਿੰਘ ਬੱਲ, ਮਨਜੀਤ ਸਿੰਘ ਬੱਲ, ਗੁਰਮੀਤ ਸਿੰਘ ਸਹਿਣੇਵਾਲੀ, ਮਲਕੀਤ ਸਿੰਘ ਸਾਮਨਗਰ ਹਾਜ਼ਰ ਸਨ।