ਪੱਤਰ ਪ੍ਰੇਰਕ
ਪਠਾਨਕੋਟ, 8 ਜੂਨ
ਕੇਬਲ ਤਾਰ ਤੇ ਬਕਸੇ ਚੋਰੀ ਕਰਨ ਦੇ ਦੋਸ਼ ਵਿੱਚ ਥਾਣਾ ਡਵੀਜ਼ਨ ਨੰਬਰ 2 ਦੀ ਪੁਲੀਸ ਨੇ 2 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਮਾਮਲਾ ਵਿਕਾਸ ਭਾਰਦਵਾਜ ਵਾਸੀ ਭਦਰੋਆ, ਪਠਾਨਕੋਟ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ। ਸ਼ਿਕਾਇਤ ਵਿੱਚ ਵਿਕਾਸ ਭਾਰਦਵਾਜ ਨੇ ਦੱਸਿਆ ਕਿ ਉਹ ਕੇਬਲ ਤਾਰ ਲਗਾਉਣ ਦਾ ਕੰਮ ਕਰਦਾ ਹੈ। ਪਠਾਨਕੋਟ ’ਚ ਫਾਸਟਵੇ ਦਾ ਡਿਸਟਰੀਬਿਊਟਰ ਸਰਬਜੀਤ ਸਿੰਘ ਉਰਫ ਰਾਜੂ ਹੈ ਤੇ ਸਬ-ਡਿਸਟਰੀਬਿਊਟਰ ਰਾਜਿੰਦਰ ਮਹਿਤਾ, ਅਨਿਲ ਖੁਰਾਨਾ ਤੇ ਜਤਿੰਦਰ ਉਰਫ ਜੀਤੂ ਹਨ। ਜਿਨ੍ਹਾਂ ਵੱਲੋਂ ਅੰਮ੍ਰਿਤਸਰ ਤੋਂ ਵਿਅਕਤੀ ਕੰਮ ਲਈ ਬੁਲਾਏ ਹੋਏ ਹਨ। ਇਨ੍ਹਾਂ ’ਚ ਵਿੱਕੂ ਨਾਂ ਦਾ ਵਿਅਕਤੀ ਮੁੱਖ ਸੀ, ਜਿਸ ਨੇ ਪਹਿਲਾਂ ਪਿੱਪਲਾਂ ਵਾਲਾ ਮਹੁੱਲਾ ਪਠਾਨਕੋਟ ਤੋਂ ਉਸ ਦੀ ਕੇਬਲ ਤਾਰ ਕੱਟ ਕੇ ਆਪਣੇ ਬਕਸੇ ਲਾਏ ਸਨ ਤੇ ਬੀਤੀ 6 ਜੂਨ ਨੂੰ ਕਰੀਬ 6 ਵਜੇ ਸ਼ਾਮ ਤੋਂ ਬਾਅਦ ਹੁਣ ਮੁਹੱਲਾ ਉਂਕਾਰਨਗਰ ਪਠਾਨਕੋਟ ਤੋਂ ਉਸ ਦੀ ਕੇਬਲ ਤਾਰ ਦੇ ਲੱਗੇ ਬਕਸੇ, ਤਾਰਾਂ ਕੱਟ ਲਏ ਤੇ ਉਸ ਦੀ ਇਜਾਜ਼ਤ ਤੋਂ ਬਿਨਾ ਉਤਾਰ ਕੇ ਲੈ ਗਏ। ਜਿਸ ਤੇ ਪੁਲੀਸ ਨੇ ਵਿੱਕੂ ਤੇ ਉਸ ਦੇ ਦੂਸਰੇ ਸਾਥੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।