ਪੱਤਰ ਪ੍ਰੇਰਕ
ਤਰਨ ਤਾਰਨ, 7 ਅਗਸਤ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਬਾਬਾ ਬੀਰ ਸਿੰਘ ਜ਼ੋਨ ਇਕਾਈ ਦੀ ਅੱਜ ਮੀਟਿੰਗ ਇਲਾਕੇ ਦੇ ਪਿੰਡ ਕਲੇਰ ਦੇ ਗੁਰਦੁਆਰਾ ਬਾਬਾ ਬਲੋਅ ਸਿੰਘ ਸ਼ਹੀਦ ਵਿੱਚ ਹੋਈ, ਜਿਥੇ ਕਿਸਾਨਾਂ ਦੀਆਂ ਮੰਗਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ| ਜਥੇਬੰਦੀ ਦੇ ਆਗੂ ਨਿਰਮਲ ਸਿੰਘ ਪਿੱਦੀ ਦੀ ਅਗਵਾਈ ਵਿੱਚ ਕੀਤੀ ਇਸ ਮੀਟਿੰਗ ਨੂੰ ਸੁਖਵਿੰਦਰ ਸਿੰਘ ਦੁਗਲਵਾਲਾ, ਬਲਵਿੰਦਰ ਸਿੰਘ ਸ਼ੇਰੋਂ, ਸਰਮੁਖ ਸਿੰਘ ਸ਼ੇਰੋਂ, ਸੁਪਰੀਮ ਸਿੰਘ ਪਿੱਦੀ, ਸਰਨਬੀਰ ਸਿੰਘ ਸ਼ੇਰੋਂ, ਸੱਜਣ ਸਿੰਘ ਵੇਗਮਪੁਰ, ਹਰਪ੍ਰੀਤ ਸਿੰਘ ਬਨਵਾਲੀਪੁਰ ਸਮੇਤ ਹੋਰਾਂ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਹੁਣ ਤੱਕ ਦੀਆਂ ਸਰਕਾਰਾਂ ਵਲੋਂ ਕਿਸਾਨਾਂ ਦੇ ਹਿੱਤਾਂ ਦੀ ਕੀਤੀ ਅਣਦੇਖੀ ਕੀਤੇ ਜਾਣ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਸਾਨਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ਾਂ ਦੇ ਰਾਹ ਪੈਣ ਦੀ ਅਪੀਲ ਕੀਤੀ| ਬੁਲਾਰਿਆਂ ਨੇ ਐੱਮਐੱਸਪੀ ਨੂੰ ਕਾਨੂੰਨ ਦਰਜਾ ਦੇਣ, ਬਿਜਲੀ ਐਕਟ 2020 ਨੂੰ ਰੱਦ ਕੀਤੇ ਜਾਣ ਆਦਿ ਮੁੱਦਿਆਂ ’ਤੇ ਜ਼ੋਰ ਦਿੱਤਾ| ਆਗੂਆਂ ਨੇ ਸੜਕਾਂ ’ਤੇ ਅਵਾਰਾ ਘੁੰਮਦੇ ਪਸ਼ੂਆਂ ਦੇ ਮਾਮਲੇ ਵੱਲ ਉਚੇਚਾ ਧਿਆਨ ਦੇਣ ਵੀ ਮੰਗ ਕੀਤੀ|