ਜੈਂਤੀਪੁਰ (ਪੱਤਰ ਪ੍ਰੇਰਕ): ਹਲਕਾ ਮਜੀਠਾ ਦੇ ਸੀਨੀਅਰ ਆਪ ਆਗੂ ਸਵਰਨਜੀਤ ਸਿੰਘ ਕੁਰਾਲੀਆਂ ਅਤੇ ਪ੍ਰਗਟ ਸਿੰਘ ਚੌਗਾਵਾਂ ਦੀ ਅਗਵਾਈ ਹੇਠ ਆਪ ਆਗੂਆਂ ਦਾ ਇੱਕ ਵਫਦ ਪੰਜਾਬ ਦੇ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਮਿਲਿਆ। ਇਸ ਮੌਕੇ ਆਪ ਆਗੂਆਂ ਨੇ ਹਲਕਾ ਮਜੀਠਾ ਦੀਆਂ ਮੁਸ਼ਕਲਾਂ ਅਤੇ ਹੋਣ ਵਾਲੇ ਵਿਕਾਸ ਕੰਮਾਂ ਤੋਂ ਜਾਣ ਕਰਵਾਇਆ। ਇਸ ਮੌਕੇ ਡਾ. ਨਿੱਜਰ ਨੇ ਆਪ ਆਗੂਆਂ ਨੂੰ ਭਰੋਸਾ ਦਿੱਤਾ ਕਿ ਪਹਿਲ ਦੇ ਆਧਾਰ ’ਤੇ ਹਲਕੇ ਦੇ ਵਿਕਾਸ ਕੰਮ ਕੀਤੇ ਜਾਣਗੇ। ਇਸ ਮੌਕੇ ਲਖਵਿੰਦਰ ਸਿੰਘ ਵੇਗੇਵਾਲ, ਪ੍ਰਿੰਸੀਪਲ ਪਲਵਿੰਦਰ ਸਿੰਘ ਸਰਹਾਲਾ ਕੁਲਜੀਤ ਸਿੰਘ ਬੱਲ ਹਾਜ਼ਰ ਸਨ।