ਸੱਤ ਮਹੀਨਿਆਂ ਬਾਅਦ ਵੀ ਨਾ ਮਿਲਿਆ ਇਨਸਾਫ਼

ਸੱਤ ਮਹੀਨਿਆਂ ਬਾਅਦ ਵੀ ਨਾ ਮਿਲਿਆ ਇਨਸਾਫ਼

ਮ੍ਰਿਤਕ ਨੌਜਵਾਨ ਦੇ ਮਾਪੇ ਆਪਣੇ ਪੁੱਤਰ ਦੀਆਂ ਤਸਵੀਰਾਂ ਦਿਖਾ ਕੇ ਜਾਣਕਾਰੀ ਦਿੰਦੇ ਹੋਏ।

ਤੇਜਿੰਦਰ ਸਿੰਘ ਖਾਲਸਾ

ਚੋਹਲਾ ਸਾਹਿਬ, 26 ਫ਼ਰਵਰੀ

ਸਥਾਨਕ ਪੁਲੀਸ ਥਾਣਾ ਅਧੀਨ ਆਉਂਦੇ ਪਿੰਡ ਘੜਕਾ ਨਿਵਾਸੀ ਕਿਸਾਨ ਬਲਕਾਰ ਸਿੰਘ ਪੁੱਤਰ ਫੌਜਾ ਸਿੰਘ , ਉਸ ਦੀ ਪਤਨੀ ਜਸਬੀਰ ਕੌਰ ਨੇ ਆਪਣੇ ਸਵਰਗੀ ਜਵਾਨ ਪੁੱਤਰ ਜਗਰਾਜ ਸਿੰਘ ਦੀਆਂ ਤਸਵੀਰਾਂ ਤੇ ਉਸ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਪੁਲੀਸ ਅਫਸਰਾਂ ਨੂੰ ਇਨਸਾਫ ਲਈ ਦਿੱਤੀਆਂ ਦਰਖਾਸਤਾਂ ਦੀਆਂ ਕਾਪੀਆਂ ਵਿਖਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਵੱਡਾ ਪੁੱਤਰ ਜਗਰਾਜ ਸਿੰਘ (18) 27 ਜੁਲਾਈ 2020 ਨੂੰ ਸ਼ਾਮ ਕਰੀਬ 8 ਕੁ ਵਜੇ ਰੋਜ਼ਾਨਾ ਵਾਂਗ ਫੌਜ ਵਿੱਚ ਭਰਤੀ ਹੋਣ ਲਈ ਦੌੜ ਲਾਉਣ ਲਈ ਗਿਆ ਸੀ। ਰਾਤ ਨੂੰ ਕਿਸੇ ਨੇ ਝੋਨੇ ਵਾਲੇ ਖੇਤਾਂ ਵਿੱਚ ਉਸ ਦੀ ਲਾਸ਼ ਪਈ ਵੇਖੀ ਹੈ। ਥਾਣਾ ਚੋਹਲਾ ਸਾਹਿਬ ਪੁਲੀਸ ਨੇ ਪੋਸਟਮਾਰਟਮ ਕਰਵਾ ਕੇ ਕੇਸ ਦਰਜ ਕਰ ਦਿੱਤਾ। ਉਨ੍ਹਾਂ ਇਸ ਸਬੰਧੀ ਹਰਮਨ ਸਿੰਘ ਉਰਫ ਦਾਣਾ, ਹਰਮਨ ਸਿੰਘ ਉਰਫ ਜੋਬਨ, ਨਿਸ਼ਾਨ ਸਿੰਘ ਉਰਫ ਤੋਤਾ, ਅਤੇ ਰਣਜੋਧ ਸਿੰਘ ਵਾਸੀ ਬੁਰਜ ਪੂਹਲਾ ਖ਼ਿਲਾਫ਼ ਲਿਖਤੀ ਸ਼ਿਕਾਇਤ ਪੁਲੀਸ ਨੂੰ ਦਿੱਤੀ। ਪੁਲੀਸ ਨੇ ਇਨ੍ਹਾਂ ਨੂੰ ਥਾਣੇ ਬੁਲਾਇਆ ਤਾਂ ਉਸ ਵੇਲੇ ਸਿਆਸੀ ਦਬਾਅ ਕਰਕੇ ਬਿਨਾਂ ਜਾਂਚ ਪੜਤਾਲ ਤੋਂ ਛੱਡ ਦਿੱਤਾ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਪੁਰਜ਼ੋਰ ਮੰਗ ਕੀਤੀ ਕਿ ਜੁਗਰਾਜ ਸਿੰਘ ਦੇ ਕਾਤਲਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਜਲਦ ਹੀ ਪੁਲੀਸ ਖਿਲਾਫ਼ ਧਰਨਾ ਦਿੱਤਾ ਜਾਵੇਗਾ। ਉਧਰ ਦੂਜੀ ਧਿਰ ਨੇ ਕਿਹਾ ਕਿ ਨੌਜਵਾਨਾਂ ਸਬੰਧੀ ਪੁਲੀਸ ਸਟੇਸ਼ਨ ਚੋਹਲਾ ਸਾਹਿਬ, ਡੀਐੱਸਪੀ ਗੋਇੰਦਵਾਲ ਸਾਹਿਬ ਅਤੇ ਸੀਏ ਸਟਾਫ ਤਰਨ ਤਾਰਨ ਕਈ ਵਾਰ ਤਫ਼ਤੀਸ਼ ਅਤੇ ਤਸ਼ੱਦਦ ਕਰਕੇ ਪੂਰੀ ਜਾਂਚ ਪੜਤਾਲ ਕਰ ਚੁੱਕੇ ਹਨ। ਪੁਲੀਸ ਜਾਂਚ ਅਤੇ ਗਰਾਮ ਪੰਚਾਇਤ ਵਿਚ ਵੀ ਇਹ ਬੇਕਸੂਰ ਸਾਬਤ ਹੋਏ ਹਨ। ਉਨ੍ਹਾਂ ਦੱਸਿਆ ਕਿ ਅਜੇ ਵੀ ਇਸ ਕੇਸ ਦੀ ਜਾਂਚ ਰਵੀ ਸ਼ੇਰ ਸਿੰਘ ਡੀਐੱਸਪੀ ਤਰਨ ਤਾਰਨ ਕੋਲ ਚੱਲ ਰਹੀ ਹੈ ।

ਜਲਦੀ ਹੀ ਅਸਲ ਕਾਤਲਾਂ ਤੱਕ ਪਹੁੰਚੇਗੀ ਪੁਲੀਸ: ਡੀਐੱਸਪੀ

ਡੀਐੱਸਪੀ ਰਵੀ ਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਇਸ ਕੇਸ ਦੀ ਇਨਕੁਆਰੀ ਆਈ ਹੈ। ਉਹ ਜਲਦ ਹੀ ਪੂਰੇ ਕੇਸ ਦੀ ਜਾਂਚ ਪੜਤਾਲ ਕਰਕੇ ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਕੇ ਅਸਲ ਕਾਤਲਾਂ ਤੱਕ ਪਹੁੰਚ ਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਨਗੇ ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All