ਤਰਨ ਤਾਰਨ: ਪੰਜਾਬ ਸਟੇਟ ਮਨਿਸਟੀਰੀਅਲ ਯੂਨੀਅਨ (ਸਿੱਖਿਆ) ਦੀ ਸਥਾਨਕ ਜਿਲ੍ਹਾ ਇਕਾਈ ਦੀ ਇਥੇ ਸਰਵਸਮਿਤੀ ਨਾਲ ਕੀਤੀ ਚੋਣ ਵਿੱਚ ਨਿਸ਼ਾਨ ਸਿੰਘ ਨੂੰ ਪ੍ਰਧਾਨ ਅਤੇ ਸਵਰਾਜ ਸਿੰਘ ਨੂੰ ਜਨਰਲ ਸਕੱਤਰ ਚੁਣਿਆਂ ਗਿਆ| ਜਥੇਬੰਦੀ ਦੇ ਆਗੂ ਤਰਸੇਮ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕੀਤੇ ਚੋਣ ਇਜਲਾਸ ਵਿੱਚ ਸੈਕੰਡਰੀ ਅਤੇ ਐਲੀਮੈਂਟਰੀ ਵਿਭਾਗਾਂ ਦੇ ਜਿਲ੍ਹਾ ਸਿੱਖਿਆ ਅਧਿਕਾਰੀਆਂ ਦੇ ਦਫਤਰਾਂ ਦੇ ਅਮਲੇ, ਵੱਖ ਵੱਖ ਬਲਾਕਾਂ ਦੇ ਸਿੱਖਿਆ ਵਿਭਾਗ ਦੇ ਦਫਤਰਾਂ ਦੇ ਮਨਿਸਟਰੀਅਲ ਕਰਮਚਾਰੀਆਂ ਸਮੇਤ ਸਕੂਲਾਂ ਦੇ ਕਲਰਕਾਂ ਨੇ ਸ਼ਮੂਲੀਅਤ ਕੀਤੀ| ਜਥੇਬੰਦੀ ਦੇ ਆਗੂ ਭੁਪਿੰਦਰ ਸਿੰਘ ਅਤੇ ਮੰਗਤ ਸਿੰਘ ਵਲੋਂ ਚੋਣ ਨਿਗਰਾਨ ਦੀ ਭੂਮਿਕਾ ਅਦਾ ਕੀਤੀ| ਜਥੇਬੰਦੀ ਦੇ ਸਾਬਕ ਪ੍ਰਧਾਨ ਇਕਬਾਲ ਸਿੰਘ ਨੇ ਪ੍ਰਧਾਨਗੀ ਦੇ ਅਹੁਦੇ ਲਈ ਨਿਸ਼ਾਨ ਸਿੰਘ ਦਾ ਨਾਂ ਪੇਸ਼ ਕੀਤਾ| ਇਸ ਚੋਣ ਇਜਲਾਸ ਵਿੱਚ ਜਥੇਬੰਦੀ ਨੇ ਸਰਕਾਰ ਵਲੋਂ ਮੁਲਾਜਮਾਂ ਦੀਆਂ ਮੰਗਾਂ ਸਬੰਧੀ ਧਾਰਨ ਕੀਤੀ ਜਾ ਰਹੀ ਨਾਂਹ-ਪੱਖੀ ਨੀਤੀ ਦੀ ਨਿਖੇਧੀ ਕਰਦਿਆਂ ਸਰਕਾਰ ਖਿਲਾਫ਼ ਆਪਣਾ ਜਥੇਬੰਦਕ ਸੰਘਰਸ਼ ਜਾਰੀ ਰੱਖਣ ਦਾ ਨਿਰਣਾ ਲਿਆ| -ਪੱਤਰ ਪ੍ਰੇਰਕ