ਐਨਪੀ ਧਵਨ
ਪਠਾਨਕੋਟ, 16 ਜੁਲਾਈ
ਛੇਵੇਂ ਤਨਖ਼ਾਹ ਕਮਿਸ਼ਨ ਦੇ ਵਿਰੋਧ ਵਿੱਚ ਸਰਕਾਰੀ ਓਪੀਡੀ ਬੰਦ ਕਰ ਕੇ ਟੈਂਟ ਵਿੱਚ ਆਪਣੇ ਵੱਲੋਂ 400 ਦੇ ਕਰੀਬ ਮਰੀਜ਼ਾਂ ਦੀ ਓਪੀਡੀ ਕੀਤੀ ਗਈ ਅਤੇ ਆਪਣੇ ਨਿੱਜੀ ਫੰਡ ਵਿੱਚੋਂ ਦਵਾਈਆਂ ਦਿੱਤੀਆਂ। ਇਸ ਦੇ ਇਲਾਵਾ ਡਾਕਟਰਾਂ ਨੇ ਖ਼ੂਨਦਾਨ ਕੈਂਪ ਲਗਾ ਕੇ ਖ਼ੂਨ ਦਾਨ ਕੀਤਾ।
ਇਸ ਮੌਕੇ ਡਾ. ਸੁਨੀਲ ਚੰਦ, ਡਾ. ਮਨਿੰਦਰ ਸਿੰਘ, ਡਾ. ਮਧੁਰ ਮੱਟੂ, ਬਲਾਕ ਨਰੋਟ ਜੈਮਲ ਸਿੰਘ ਸੈਂਟਰ ਦੇ ਡਾ. ਮਨਦੀਪ ਰਾਏ, ਡਾ. ਸਤਿਆਰਥ, ਆਰਐਸਡੀ ਸੈਂਟਰ ਤੋਂ ਡਾ. ਗੀਤਿਕਾ, ਬਧਾਨੀ ਤੋਂ ਅੰਕਿਤਾ, ਡਾ. ਸੋਨਿਆ, ਘਰੋਟਾ ਤੋਂ ਡਾ. ਨਵਦੀਪ ਕੌਰ ਅਤੇ ਡਾ. ਮਾਧਵੀ ਅੱਤਰੀ ਨੇ ਖ਼ੂਨ ਦਾਨ ਕੀਤਾ। ਪੀਸੀਐਮਐਸ ਐਸੋਸੀਏਸ਼ਨ ਦੇ ਪ੍ਰਧਾਨ ਡਾ. ਮਧੁਰ ਮੱਟੂ ਨੇ ਕਿਹਾ ਕਿ ਸਰਕਾਰ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਤਦ ਤੱਕ ਉਨ੍ਹਾਂ ਦਾ ਵਿਰੋਧ ਜਾਰੀ ਰਹੇਗਾ।
ਬਲਾਚੌਰ (ਸੁਭਾਸ਼ ਜੋਸ਼ੀ): ਪੀਸੀਐਮਐਸ ਐਸੋਸੀੲਸ਼ਨ ਦੇ ਸੱਦੇ ’ਤੇ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਵਿਰੋਧ ਵਿੱਚ ਡਾਕਟਰਾਂ ਨੇ ਅੱਜ ਪੰਜਵੇਂ ਦਿਨ ਵੀ ਐਮਰਜੈਂਸੀ ਸੇਵਾਵਾਂ ਛੱਡ ਕੇ ਹੜਤਾਲ ਜਾਰੀ ਰੱਖੀ। ਡਾਕਟਰਾਂ ਨੇ ਆਪਣੇ ਤੌਰ ’ਤੇ ਓਪੀਡੀ ਸੇਵਾਵਾਂ ਚਲਾਈਆਂ ਗਈਆਂ। ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਕੁਲਵਿੰਦਰ ਮਾਨ ਨੇ ਦੱਸਿਆ ਕਿ ਛੇਵੇਂ ਤਨਖਾਹ ਕਮਿਸਨ ਵਿੱਚ ਡਾਕਟਰਾਂ ਨੂੰ ਮਿਲ ਰਹੇ ਐਨਪੀਏ ਨੂੰ ਘਟਾਉਣਾ ਤੇ ਇਸ ਨੂੰ ਮੁੱਢਲੀ ਤਨਖ਼ਾਹ ਦਾ ਹਿੱਸਾ ਨਾ ਮੰਨਣਾ ਕਰੋਨਾ ਯੋਧਿਆਂ ਦਾ ਅਪਮਾਨ ਕਰਨ ਦੇ ਬਰਾਬਰ ਹੈ। ਐਸੋਸੀਏਸ਼ਨ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।