ਪੱਤਰ ਪ੍ਰੇਰਕ
ਤਰਨ ਤਾਰਨ, 3 ਜੁਲਾਈ
ਹਲਕਾ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਵਲੋਂ ਅੱਜ ਇਥੇ ਆਪਣੇ ਦਫ਼ਤਰ ਵਿੱਚ ਤਰਨ ਤਾਰਨ ਬਲਾਕ ਦੇ 25 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਾਲੀਬਾਲ ਦੀਆਂ ਕਿੱਟਾਂ ਦੀ ਵੰਡ ਕੀਤੀ ਗਈ| ਕਿੱਟਾਂ ਲੈਣ ਵਾਲੇ ਪਿੰਡਾਂ ਵਿੱਚ ਝਬਾਲ ਖ਼ਾਮ, ਜੌਹਲ ਰਾਜੂ ਸਿੰਘ, ਪੰਜਵੜ੍ਹ ਮਾਲੂਵਾਲ ਸੰਤਾਂ, ਨੂਰਪੁਰ, ਮੱਜੂਪੁਰ, ਪੰਡੋਰੀ ਰਨ ਸਿੰਘ ਆਦਿ ਸ਼ਾਮਲ ਹਨ|
ਵਿਧਾਇਕ ਡਾ. ਸੋਹਲ ਨੇ ਦੱਸਿਆ ਕਿ ਇਹ ਕਿੱਟਾਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਪਿੰਡਾਂ ਦੇ ਵਿਕਾਸ ਦੇ ਨਾਲ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਭੇਜੀਆਂ ਗਈਆਂ ਹਨ| ਉਨ੍ਹਾਂ ਕਿਹਾ ਕਿ ਸਰਕਾਰ ਨੌਜਵਾਨਾਂ ਅੰਦਰ ਚੰਗੀ ਸਿਹਤ ਬਨਾਣਾਉਣ ਦੀ ਰੁਚੀ ਪੈਦਾ ਕਰਨ ਨੂੰ ਪਹਿਲ ਦੇ ਰਹੀ ਹੈ| ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਿਆਰੀ ਪੱਧਰ ਦੇ ਸਟੇਡੀਅਮ ਵੀ ਤਿਆਰ ਕਰਨ ਦੀ ਯੋਜਨਾ ਹੈ| ਸਰਕਾਰ ਵਲੋਂ ਖੇਡਾਂ ਵਿੱਚ ਚੰਗੇ ਪ੍ਰਦਰਸ਼ਨ ਦਿਖਾਉਣ ਵਾਲੇ ਖਿਡਾਰੀਆਂ ਨੂੰ ਪ੍ਰੋਤਸ਼ਾਹਿਤ ਵੀ ਕੀਤਾ ਜਾਵੇਗਾ। ਇਸ ਮੌਕੇ ਪਿੰਡਾਂ ਦੇ ਪ੍ਰਤੀਨਿਧੀ ਅਤੇ ‘ਆਪ’ ਦੇ ਅਹੁਦੇਦਾਰਾਂ ਬਲਦੇਵ ਸਿੰਘ ਪੰਨੂ, ਕੁਲਵੰਤ ਸਿੰਘ ਪੰਨੂ ਸ਼ਹਿਰੀ ਪ੍ਰਧਾਨ, ਦਫ਼ਤਰ ਇੰਚਾਰਜ ਰਜਵੰਤ ਸਿੰਘ ਢਿੱਲੋਂ, ਲਵਪ੍ਰੀਤ ਕੌਰ, ਜੋਤੀ, ਐਡਵੋਕੇਟ ਪ੍ਰਦੀਪ ਸਿੰਘ ਪੀ.ਏ ਆਦਿ ਹਾਜ਼ਰ ਸਨ|