ਪੱਟੀ (ਪੱਤਰ ਪ੍ਰੇਰਕ): ਪੱਟੀ ਸੀਆਈਏ ਦੇ ਇੰਸਪੈਕਟਰ ਬਿੰਦਰਜੀਤ ਸਿੰਘ ਵੱਲੋਂ ਸਬ-ਡਿਵੀਜ਼ਨ ਪੁਲੀਸ ਪੱਟੀ ਦੇ ਅਧਿਕਾਰੀ ਸਤਨਾਮ ਸਿੰਘ ਦੀ ਮੌਜੂਦਗੀ ਵਿੱਚ ਕਸਬਾ ਹਰੀਕੇ ਤੋਂ ਪੱਤਰਕਾਰ ਕ੍ਰਿਪਾਲ ਸਿੰਘ ਰੰਧਾਵਾ ਨਾਲ ਬਦਸਲੂਕੀ ਕੀਤੀ ਗਈ। ਪੱਤਰਕਾਰ ਨਾਲ ਹੋਈ ਵਧੀਕੀ ਦੇ ਵਿਰੋਧ ਵਜੋਂ ਸਥਾਨਕ ਪੱਤਰਕਾਰਾਂ ਤੇ ਭਰਾਤਰੀ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਪੁਲੀਸ ਇੰਸਪੈਕਟਰ ਦੀ ਇਸ ਕਾਰਵਾਈ ਵਿਰੁੱਧ ਪਹਿਲਾਂ ਪੁਲੀਸ ਥਾਣਾ ਹਰੀਕੇ ਤੇ ਫ਼ਿਰ ਕੌਮੀ ਹਾਈਵੇਅ 54 ਉਪਰ ਰਾਤ 8 ਵਜੇ ਤੱਕ ਰੋਸ ਧਰਨਾ ਦਿੱਤਾ ਗਿਆ। ਆਗੂਆਂ ਨੇ ਉਕਤ ਪੁਲੀਸ ਇੰਸਪੈਕਟਰ ਖ਼ਿਲਾਫ਼ ਕਾਨੂੰਨੀ ਕਾਰਵਾਈ ਨੂੰ ਲੈ ਕਿ ਐੱਸਐੱਸਪੀ ਨੂੰ ਮਿਲਣ ਦਾ ਫੈਸਲਾ ਕਰਨ ਤੋਂ ਬਾਅਦ ਧਰਨਾ ਸਮਾਪਤ ਕੀਤਾ।