ਦਿਲਬਾਗ ਸਿੰਘ ਗਿੱਲ
ਅਟਾਰੀ, 13 ਫਰਵਰੀ
ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਅਦਲੀਵਾਲ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਬਿਨਾਂ ਕਿਸੇ ਵਿਤਕਰੇ ਦੇ ਕਰਵਾਏ ਗਏ ਵਿਕਾਸ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਸਰਕਾਰੀਆ ਦਾ ਸਾਥ ਦੇਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਉਨ੍ਹਾਂ ਨੇ ਹਲਕੇ ਦਾ ਬਿਨਾਂ ਕਿਸੇ ਵਿਤਕਰੇ ਦੇ ਵਿਕਾਸ ਕਰਵਾਇਆ ਹੈ। ਇਸ ਲਈ ਹਲਕੇ ਦੀ ਜਨਤਾ ਉਨ੍ਹਾਂ ਨੂੰ ਇੱਕ ਮੌਕਾ ਹੋਰ ਦੇਵੇ ਤਾਂ ਜੋ ਉਹ ਰਹਿੰਦੇ ਕੰਮ ਵੀ ਕਰਵਾ ਸਕਣ।
ਇਸ ਮੌਕੇ ਅਜੇਪ੍ਰਤਾਪ ਸਿੰਘ ਸਰਕਾਰੀਆ, ਅਮਨਦੀਪ ਸਿੰਘ ਕੱਕੜ ਮੀਡੀਆ ਸਲਾਹਕਾਰ, ਸੁਖਬੀਰ ਸਿੰਘ ਛੋਟਾ ਸੁੱਖ, ਨਵਨੀਤ ਕੌਰ ਵਾਈਸ ਚੇਅਰਮੈਨ, ਨੌਜਵਾਨ ਕਾਂਗਰਸੀ ਆਗੂ ਹਰਕਵਲਜੀਤ ਸਿੰਘ ਹੈਪੀ ਸਰਪੰਚ ਅਦਲੀਵਾਲ, ਦਰਸ਼ਨ ਸਿੰਘ ਨੰਬਰਦਾਰ, ਮਲੂਕ ਸਿੰਘ, ਲਖਵਿੰਦਰ ਸਿੰਘ ਪੰਚ, ਗੋਵਿੰਦਰ ਸਿੰਘ, ਬਲਦੇਵ ਸਿੰਘ ਸਾਬਕਾ ਸਰਪੰਚ ਅਦਲੀਵਾਲ ਅਤੇ ਬਲਾਕ ਸੰਮਤੀ ਮੈਂਬਰ ਸੁਖਚੈਨ ਸਿੰਘ, ਜਸਕਰਨ ਸਿੰਘ ਕੋਹਰੀ, ਹਰਵਿੰਦਰ ਸਿੰਘ ਸਰਪੰਚ ਮੁਗਲਾਨੀ ਕੋਟ, ਸਤਨਾਮ ਸਿੰਘ, ਮਲੂਕ ਸਿੰਘ, ਕੁਲਵੰਤ ਸਿੰਘ, ਰਤਨ ਸਿੰਘ, ਸੁਬੇਗ ਸਿੰਘ, ਜਤਿੰਦਰ ਸਿੰਘ ਪ੍ਰਧਾਨ, ਬਿਕਰਮਜੀਤ ਸਿੰਘ ਪੰਚ, ਤਸਬੀਰ ਸਿੰਘ, ਬਾਜ ਸਿੰਘ ਪੰਚ, ਕੁਲਵਿੰਦਰ ਸਿੰਘ ਪੰਚ, ਸੁਖਦੇਵ ਸਿੰਘ ਸਾਬਕਾ ਸਰਪੰਚ ਆਦਿ ਹਾਜ਼ਰ ਸਨ।