ਗੁਰਬਖਸ਼ਪੁਰੀ
ਤਰਨ ਤਰਨ, 23 ਮਈ
ਮਿਡ-ਡੇ-ਮੀਲ ਵਰਕਰ ਯੂਨੀਅਨ ਪੰਜਾਬ ਦੀ ਸਥਾਨਕ ਜ਼ਿਲ੍ਹਾ ਇਕਾਈ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਅਮਰਕੋਟ ਦੀ ਇੱਕ ਵਰਕਰ ਨੂੰ ਸੇਵਾ ਤੋਂ ਹਟਾ ਦੇਣ ਖਿਲਾਫ਼ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਧਰਨਾ ਦਿੱਤਾ ਹੈ| ਧਰਨਾਕਾਰੀਆ ਦੀ ਅਗਵਾਈ ਜਥੇਬੰਦੀ ਦੀ ਜਨਰਲ ਸਕੱਤਰ ਰਾਜਵੰਤ ਕੌਰ ਮਰਹਾਨਾ ਨੇ ਕੀਤੀ। ਹੋਰਨਾਂ ਤੋਂ ਇਲਾਵਾ ਜਥੇਬੰਦੀ ਦੀ ਆਗੂ ਰਣਜੀਤ ਕੌਰ ਹਰੀਕੇ, ਮੁਲਾਜ਼ਮ ਆਗੂ ਰਮੇਸ਼ ਸ਼ੇਰਗਿਲ, ਧਰਮ ਸਿੰਘ, ਦਵਿੰਦਰ ਸਿੰਘ ਸਮੇਤ ਹੋਰਨਾਂ ਨੇ ਸੰਬੋਧਨ ਕਰਦਿਆਂ ਵਰਕਰ ਨੂੰ ਸੇਵਾਵਾਂ ਤੋਂ ਹਟਾਉਣ ਦੀ ਨਿਖੇਧੀ ਕੀਤੀ। ਜਥੇਬੰਦੀ ਅਨੁਸਾਰ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਜਗਵਿੰਦਰ ਸਿੰਘ ਲਹਿਰੀ ਨੇ ਵਰਕਰ ਨੂੰ ਛੇਤੀ ਬਹਾਲ ਕੀਤੇ ਜਾਣ ਦਾ ਯਕੀਨ ਦਿੱਤਾ ਹੈ|