ਧਾਰੀਵਾਲ: ਅਧਿਆਪਕ ਆਗੂ ਅਸ਼ਵਨੀ ਫੱਜੂਪੁਰ ਤੇ ਦਰਜਾ ਚਾਰ ਕਰਮਚਾਰੀ ਯੂਨੀਅਨ ਦੇ ਆਗੂ ਪ੍ਰੇਮ ਪਾਲ ਭਗਤ ਤੇ ਰਮੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਰਜਾ ਚਾਰ ਕਰਮਚਾਰੀਆਂ ਨੂੰ ਦੀਵਾਲੀ ਮੌਕੇ 10 ਹਜ਼ਾਰ ਸੂਦ ਰਹਿਤ ਕਰਜ਼ਾ ਦੇਣ ਦੀ ਆਖਰੀ ਮਿਤੀ 21 ਅਕਤਬੂਰ 2022 ਨਿਰਧਾਰਤ ਕੀਤੀ ਹੋਈ ਹੈ ਪਰ ਪੰਜਾਬ ਦੇ ਸਮੂਹ ਸਰਕਾਰੀ ਦਫਤਰਾਂ ਤੇ ਸਕੂਲਾਂ ਵਿੱਚ ਕਲੈਰੀਕਲ ਸਟਾਫ ਵੱਲੋਂ ਆਪਣੀਆਂ ਮੰਗਾਂ ਸਬੰਧੀ 10 ਅਕਤੂਬਰ ਤੋਂ ਕਲਮ ਛੋੜ ਹੜਤਾਲ ਨਿਰੰਤਰ ਜਾਰੀ ਹੈ। ਇਸ ਕਾਰਨ ਦਰਜਾ ਚਾਰ ਕਰਮਚਾਰੀਆਂ ਨੂੰ ਦੀਵਾਲੀ ਤਿਉਹਾਰ ਮੌਕੇ ਕਰਜ਼ਾ ਲੈਣ ਲਈ ਲੋੜੀਂਦੀ ਦਫ਼ਤਰੀ ਕਾਰਵਾਈ ਮੁਕੰਮਲ ਕਰਨ ਵਿੱਚ ਅੜਚਣਾਂ ਆ ਰਹੀਆਂ ਹਨ। ਉਕਤ ਆਗੂਆਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਸਮੂਹ ਦਰਜਾ ਚਾਰ ਕਰਮਚਾਰੀਆਂ ਨੂੰ ਦੀਵਾਲੀ ਤਿਉਹਾਰ ਮੌਕੇ ਦਿੱਤੇ ਜਾਣ ਵਾਲੇ ਸੂਦ ਰਹਿਤ ਕਰਜ਼ੇ ਦੀ ਮਿਤੀ 21 ਅਕਤੂਬਰ ਤੋਂ ਵਧਾ ਕੇ 31 ਅਕਤੂਬਰ ਕੀਤੀ ਜਾਵੇ। -ਪੱਤਰ ਪ੍ਰੇਰਕ