ਪੱਤਰ ਪ੍ਰੇਰਕ
ਪਠਾਨਕੋਟ, 20 ਸਤੰਬਰ
ਬਾਰ ਐਸੋਸੀਏਸ਼ਨ ਪਠਾਨਕੋਟ ਨੇ ਅਦਾਲਤ ਅੰਦਰ ਪੁਲੀਸ ਦੇ ਇੱਕ ਮੁਲਾਜ਼ਮ ਵੱਲੋਂ ਮੁਕੱਦਮੇਬਾਜ਼ ਉਪਰ ਵਿਸ਼ੇਸ਼ ਐਡਵੋਕੇਟ ਕਰਨ ਲਈ ਦਬਾਅ ਪਾਉਣ ’ਤੇ ਅੱਜ 2 ਘੰਟੇ ਲਈ ਅਦਾਲਤ ਦਾ ਬਾਈਕਾਟ ਕੀਤਾ ਅਤੇ ਬਾਅਦ ਵਿੱਚ ਪ੍ਰਧਾਨ ਰਵਿੰਦਰ ਠਾਕੁਰ ਅਤੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੂੰ ਮੰਗ ਪੱਤਰ ਦੇ ਕੇ ਉਸ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਡਿਪਟੀ ਕਮਿਸ਼ਨਰ ਨੇ ਤੁਰੰਤ ਮੰਗ ਪੱਤਰ ਸਿਫਾਰਸ਼ ਕਰਕੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਅਗਲੇਰੀ ਕਾਰਵਾਈ ਲਈ ਭੇਜ ਦਿੱਤਾ ਹੈ। ਜ਼ਿਲ੍ਹਾ ਪ੍ਰਧਾਨ ਰਵਿੰਦਰ ਠਾਕੁਰ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਕੁੱਝ ਪੁਲੀਸ ਵਾਲੇ ਅਪਰਾਧਿਕ ਕੇਸਾਂ ਵਿੱਚ ਮੁਕੱਦਮੇਬਾਜ਼ਾਂ ਨੂੰ ਝਾਂਸਾ ਦਿੰਦੇ ਹਨ ਕਿ ਵਿਸ਼ੇਸ਼ ਐਡਵੋਕੇਟ ਕੀਤਾ ਜਾਵੇ