ਨਿੱਜੀ ਪੱਤਰ ਪ੍ਰੇਰਕ
ਜਲੰਧਰ, 11 ਜੂਨ
ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਵਿਜੈ ਬੰਬੇਲੀ ਨੇ ਅੱਜ ਆਪਣੀ ਕਲਮ ਤੋਂ ਖੋਜ ਭਰਪੂਰ ਇਤਿਹਾਸਕ ਦਸਤਾਵੇਜ਼ੀ ਪੁਸਤਕ ‘ਬੀਤੇ ਨੂੰ ਫਰੋਲਦਿਆਂ…’ (ਸਾਡੇ ਮੁਸਲਿਮ ਹਮਸਾਏ) ਦੇਸ਼ ਭਗਤ ਯਾਦਗਾਰ ਹਾਲ ਦੀ ਲਾਇਬਰੇਰੀ ਨੂੰ ਅਰਪਿਤ ਕੀਤੀ। ਇਸ ਪੁਸਤਕ ਦੀ ਇਤਿਹਾਸਕ ਮਹੱਤਤਾ ਅਤੇ ਅਜੋਕੇ ਸਮੇਂ ਦੀ ਪ੍ਰਸੰਗਕਿਤਾ ਨੂੰ ਸਮਝਦਿਆਂ ਇਹ ਪੁਸਤਕ ਹਰ ਲਾਇਬਰੇਰੀ ਅਤੇ ਹਰ ਸੁਹਿਰਦ ਪਾਠਕ ਦੀ ਸੰਗੀ-ਸਾਥੀ ਬਣੇ, ਕਮੇਟੀ ਨੇ ਅਜਿਹੀ ਸ਼ੁੱਭ ਕਾਮਨਾਵਾਂ ਨਾਲ ਵਿਜੈ ਬੰਬੇਲੀ ਦੀ ਖੋਜੀ ਅੱਖ ਵਾਲੀ ਕਲਮ ਨੂੰ ਮੁਬਾਰਕਬਾਦ ਦਿੱਤੀ। ਇਤਿਹਾਸ ਕਮੇਟੀ ਦੇ ਕਨਵੀਨਰ ਚਰੰਜੀ ਲਾਲ ਕੰਗਣੀਵਾਲ, ਲਾਇਬਰੇਰੀ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਵਿਜੈ ਬੰਬੇਲੀ ਦੀ ਪੁਸਤਕ ਪ੍ਰਾਪਤ ਕਰਦਿਆਂ ਮਾਣ ਮਹਿਸੂਸ ਕੀਤਾ। ਇਸ ਮੌਕੇ ਦੇਸ਼ ਭਗਤ ਯਾਦਗਾਰ ਹਾਲ ਦੇ ਦਫ਼ਤਰ ਦੇ ਕਾਮੇ ਸਾਥੀ ਵੀ ਮੌਜੂਦ ਸਨ।