ਪੱਤਰ ਪ੍ਰੇਰਕ
ਅਜਨਾਲਾ, 12 ਜੂਨ
ਜ਼ਮੀਨਾਂ ਦੇ ਆਬਾਦਕਾਰਾਂ ਨੂੰ ਮਾਲਕੀ ਹੱਕ ਦਿਵਾਉਣ ਲਈ ਕਿਸਾਨਾਂ ਦੀ ਲਾਮਬੰਦੀ ਕਰਨ ਤਹਿਤ ਜਮਹੂਰੀ ਕਿਸਾਨ ਸਭਾ ਵੱਲੋਂ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ’ਚ ਸਰਹੱਦੀ ਪਿੰਡ ਡੱਲਾ ਰਾਜਪੂਤਾਂ, ਮੰਝ, ਛੰਨਾਂ ਬਲੜ੍ਹਵਾਲ ਵਿੱਚ ਕਿਸਾਨਾਂ ਵੱਲੋਂ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ। ਉਪਰੰਤ ਸੰਬੋਧਨ ਕਰਦਿਆਂ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਸਾਲ 1960 ਵੇਂ ’ਚ ਆਬਾਦਕਾਰਾਂ ਵੱਲੋਂ ਆਪਣੇ ਖੁਨ-ਪਸੀਨੇ ਦੀ ਮਿਹਨਤ ਲਗਾ ਕੇ ਬੰਜਰ ਪਈਆਂ ਜ਼ਮੀਨਾਂ ਨੂੰ ਆਬਾਦ ਕਰਵਾਇਆ ਹੈ, ਜਿਸ ਨਾਲ ਸਰਹੱਦੀ ਪੱਟੀ ’ਚ ਵੱਸਦੇ ਗਰੀਬ ਪਰਿਵਾਰ ਅੱਜ ਰੋਜ਼ੀ-ਰੋਟੀ ਦੇ ਕਾਬਲ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਹੁਣ ਮਾਲਕੀ ਹੱਲ ਲੈਣ ਲਈ ਸੰਘਰਸ਼ ਸ਼ੂਰੂ ਕੀਤਾ ਜਾਵੇਗਾ । ਇਸ ਮੌਕੇ ਉਨ੍ਹਾਂ ਲੋਕਾਂ ਨੂੰ ਇਕੱਠੇ ਹੋ ਕੇ ਸੰਘਰਸ਼ ਸ਼ੁਰੂ ਕਰਨ ਲਈ ਲਾਮਬੰਦ ਵੀ ਕੀਤਾ। ਇਨ੍ਹਾਂ ਮੀਟਿੰਗਾਂ ’ਚ ਮਜ਼ਦੂਰ ਸਭਾ ਦੇ ਸੁਬਾਈ ਆਗੂ ਸੁਰਜੀਤ ਸਿੰਘ ਤੇ ਇਸਤਰੀ ਸਭਾ ਦੀ ਆਗੂ ਸੀਨੀਅਰ ਆਗੂ ਅਜੀਤ ਕੌਰ ਕੋਟ ਰਜਾਦਾ, ਮਾਲਕ ਸਿੰਘ ਗਰਾਲਾ, ਹਰਜੀਤ ਸਿੰਘ ਕੋਟ, ਸੂਰਤਾ ਸਿੰਘ ਡੱਲਾ ਰਾਜਪੂਤਾਂ, ਗਾਇਕ ਗੁਰਪਾਲ ਗਿੱਲ , ਨਿਸ਼ਾਨ ਸਿੰਘ ਨੇ ਵਿਚਾਰ ਰੱਖੇ।