ਪੱਤਰ ਪ੍ਰੇਰਕ
ਮਾਨਸਰ, 25 ਸਤੰਬਰ
ਨੇੜਲੇ ਪਿੰਡ ਪਲਾਕੀ ’ਚ ਦੋਆਬਾ ਕਿਸਾਨ ਕਮੇਟੀ ਦੀ ਅਹਿਮ ਬੈਠਕ ਸਰਕਲ ਮੁਕੇਰੀਆਂ ਦੇ ਪ੍ਰਧਾਨ ਅਵਤਾਰ ਸਿੰਘ ਬੋਬੀ, ਜਨਰਲ ਸਕੱਤਰ ਦਲਜੀਤ ਸਿੰਘ ਮੰਝਪੁਰ ਤੇ ਖਜ਼ਾਨਚੀ ਬਲਜੀਤ ਸਿੰਘ ਛੰਨੀਨੰਦ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੌਕੇ ਪਿੰਡ ਪਲਾਕੀ ਦੀ ਇਕਾਈ ਦਾ ਗਠਨ ਕਰਦਿਆਂ ਪ੍ਰਧਾਨ ਲਖਵਿੰਦਰ ਸਿੰਘ, ਮੀਤ ਪ੍ਰਧਾਨ ਜਸਵੀਰ ਸਿੰਘ ਲਾਡੀ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਗੋਪੀ, ਖਜ਼ਾਨਚੀ ਗੋਬਿੰਦ ਸਿੰਘ, ਪ੍ਰੈੱਸ ਸਕੱਤਰ ਰਣਜੀਤ ਸਿੰਘ, ਮੈਂਬਰ ਕੁਲਵਿੰਦਰ ਸਿੰਘ, ਹਰਵਿੰਦਰਪਾਲ ਸਿੰਘ, ਚੰਚਲ ਸਿੰਘ, ਤਿਲਕ ਰਾਜ, ਬਲਵਿੰਦਰ ਸਿੰਘ ਸੈਣੀ, ਸੰਤੋਖ ਸਿੰਘ ਪਰਵਾਨਾ, ਕੈਪਟਨ ਬਹਾਦਰ ਸਿੰਘ, ਗੁਰਨਾਮ ਸਿੰਘ ਤੇ ਸੁੱਚਾ ਸਿੰਘ ਨੂੰ ਚੁਣਿਆ ਗਿਆ।
ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਐੱਮਐੱਸਪੀ ਵਾਲਾ ਕਾਨੂੰਨ ਬਣਾਉਣ, ਸਾਰੀਆਂ ਫ਼ਸਲਾਂ ਦੀ ਸਰਕਾਰੀ ਖਰੀਦ ਦੀ ਗਾਰੰਟੀ, ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਸਿਰ ਮੜੇ ਪੁਲੀਸ ਕੇਸ ਵਾਪਸ ਲੈਣ, ਲਖੀਮਪੁਰ ਖੀਰੀ ਕਾਂਡ ਦੇ ਜ਼ਿੰਮੇਵਾਰ ਅਜੇ ਮਿਸ਼ਰਾ ਟੇਨੀ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰਵਾਉਣ, ਗੰਨੇ ਦੀ ਅਦਾਇਗੀ ਸਮੇਤ ਹੋਰ ਕਿਸਾਨੀ ਮੰਗਾਂ ਲਈ ਲੜਾਈ ਜਾਰੀ ਹੈ।