ਪੱਤਰ ਪ੍ਰੇਰਕ
ਤਰਨ ਤਾਰਨ, 13 ਜੂਨ
ਬੀਤੀ ਸ਼ਾਮ ਅੰਮ੍ਰਿਤਸਰ-ਖੇਮਕਰਨ ਰੇਲਵੇ ਲਾਈਨ ’ਤੇ ਚਾਟੀਵਿੰਡ ਨਹਿਰਾਂ ਨੇੜੇ ਇਕ ਅੱਧਖੜ੍ਹ ਉਮਰ ਦੇ ਵਿਅਕਤੀ ਦੀ ਰੇਲ ਗੱਡੀ ਹੇਠਾਂ ਆਉਣ ਕਾਰਨ ਮੌਕੇ ’ਤੇ ਹੀ ਮੌਤ ਗਈ| ਇਸ ਵਿਅਕਤੀ ਦੀ ਸ਼ਨਾਖਤ ਨਹੀਂ ਕੀਤੀ ਜਾ ਸਕੀ ਜਿਸ ਕਾਰਨ ਲਾਸ਼ ਨੂੰ ਗੁਰੂ ਨਾਨਕ ਦੇਣ ਦੇਵ ਹਸਪਤਾਲ ਅੰਮ੍ਰਿਤਸਰ ਦੇ ਮੁਰਦਾਘਰ ’ਚ ਰੱਖਿਆ ਹੈ| ਗੌਰਮਿੰਟ ਰੇਲਵੇ ਪੁਲੀਸ (ਜੀਆਰਪੀ) ਤਰਨ ਤਾਰਨ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਰੇਲ ਲਾਈਨ ਪਾਰ ਕਰ ਰਿਹਾ ਸੀ ਕਿ ਉਹ ਗੱਡੀ ਥੱਲੇ ਆ ਗਿਆ| ਉਸ ਦੀ ਉਮਰ ਕੋਈ 55 ਸਾਲ ਦੇ ਕਰੀਬ ਲੱਗਦੀ ਹੈ ਜਿਸ ਨੇ ਸਿਰ ’ਤੇ ਪਰਨਾ ਬੰਨ੍ਹਿਆ ਹੋਇਆ ਸੀ| ਉਹ ਸਿਰ ਤੋਂ ਗੰਜਾ ਹੈ|