ਪੱਤਰ ਪ੍ਰੇਰਕ
ਪਠਾਨਕੋਟ, 9 ਅਕਤੂਬਰ
ਪੰਜਾਬ ਪੁਲੀਸ ਵਿੱਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਕਈ ਨੌਜਵਾਨਾਂ ਨਾਲ ਧੋਖਾਧੜੀ ਕਰਨ ਦੇ ਦਰਜ ਮਾਮਲੇ ਵਿੱਚ ਅਦਾਲਤ ਵੱਲੋਂ ਘੋਸ਼ਿਤ ਭਗੌੜੇ ਨੂੰ ਪੀਓ ਸੈੱਲ ਦੀ ਟੀਮ ਨੇ ਕਾਬੂ ਕਰ ਲਿਆ ਹੈ। ਪੀਓ ਸੈੱਲ ਦੇ ਏਐੱਸਆਈ ਓਮ ਪ੍ਰਕਾਸ਼ ਅਤੇ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਰਮੇਸ਼ ਸਿੰਘ ਉਰਫ ਮੇਸ਼ੀ ਉਰਫ ਰਨਦੀਪ ਸਿੰਘ ਖ਼ਿਲਾਫ਼ ਕਈ ਨੌਜਵਾਨਾਂ ਕੋਲੋਂ ਭਰਤੀ ਦੇ ਨਾਂ ’ਤੇ ਲੱਖਾਂ ਰੁਪਏ ਠੱਗਣ ਦਾ ਇਲਜ਼ਾਮ ਸੀ ਪਰ ਉਕਤ ਮੁਲਜ਼ਮ ਪੁਲੀਸ ਨੂੰ ਚਕਮਾ ਦਿੰਦਾ ਰਿਹਾ। ਅੱਜ ਉਨ੍ਹਾਂ ਮੁਲਜ਼ਮ ਨੂੰ ਅੰਮ੍ਰਿਤਸਰ ਦੇ ਪਿੰਡ ਭੋਰਸੀ ਥਾਣਾ ਖਲਚੀਆਂ ਤੋਂ ਕਾਬੂ ਕੀਤਾ ਹੈ।