ਸ਼ਰਾਬ ਨਹੀਂ ਛੱਡ ਰਹੀ ਕਾਂਗਰਸ ਦਾ ਖਹਿੜਾ

ਸ਼ਰਾਬ ਨਹੀਂ ਛੱਡ ਰਹੀ ਕਾਂਗਰਸ ਦਾ ਖਹਿੜਾ

ਗੁਰਬਖ਼ਸ਼ਪੁਰੀ

ਤਰਨ ਤਾਰਨ, 23 ਨਵੰਬਰ

ਕੋਈ ਚਾਰ ਮਹੀਨੇ ਪਹਿਲਾਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਜ਼ਿਲ੍ਹੇ ਅੰਦਰ ਮਾਰੇ ਗਏ ਕਰੀਬ 100 ਜਣਿਆਂ ਦੇ ਸਿਵਿਆਂ ਦੀ ਅੱਗ ਅਜੇ ਠੰਢੀ ਵੀ ਨਹੀਂ ਹੋਈ ਕਿ ਅਰੁਣਾਚਲ ਪ੍ਰਦੇਸ਼ ਤੋਂ ਸ਼ਰਾਬ ਲਿਆ ਕੇ ਇਧਰ ਸ਼ਰਾਬ ਦੇ ਧੰਦੇ ਦਾ ਭਾਂਡਾ ਭੱਜ ਜਾਣ ਨੇ ਹਾਕਮ ਧਿਰ ਕਾਂਗਰਸ ਪਾਰਟੀ ਨੂੰ ਕਸੂਤੀ ਸਥਿਤੀ ਵਿੱਚ ਫਸਾ ਕੇ ਰੱਖ ਦਿੱਤਾ ਹੈ| ਅੰਮ੍ਰਿਤਸਰ (ਦਿਹਾਤੀ) ਪੁਲੀਸ ਵੱਲੋਂ ਇਸ ਸਬੰਧੀ ਯੂਥ ਕਾਂਗਰਸ ਦੇ ਸੂਬਾ ਆਗੂ ਅਤੇ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਅਤਿ ਕਰੀਬੀ ਕੁੰਵਰ ਸਿੰਘ ਉਰਫ ਹਰਮਨ ਸ਼ੇਖੇ ਤੇ ਉਸ ਦੇ ਚਚੇਰੇ ਭਰਾ ਸੁਪਰੀਤ ਸਿੰਘ ਉਰਫ ਜੋਤੀ ਸ਼ੇਖੋਂ ਤੋਂ ਇਲਾਵਾ ਪੰਜ ਹੋਰਨਾਂ ਖਿਲਾਫ਼ ਕੇਸ ਦਰਜ ਕੀਤਾ ਹੈ| ਹਰਮਨ ਸ਼ੇਖੋਂ ਤੇ ਜੋਤੀ ਸ਼ੇਖੋਂ ਖਿਲਾਫ਼ ਪੱਟੀ ਦੇ ਪੱਤਰਕਾਰਾਂ ਦੀ ਸ਼ਿਕਾਇਤ ’ਤੇ ਦਰਜ ਇਕ ਕੇਸ ਤੋਂ ਇਲਾਵਾ ਜਬਰੀ ਕਬਜ਼ੇ ਕਰਨ ਦੇ ਵੀ ਕੇਸ ਦਰਜ ਹਨ| ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਹਰਮਨ ਸ਼ੇਖੋਂ ਨੂੰ ਯੂਥ ਕਾਂਗਰਸ ਦਾ ਆਗੂ ਹੋਣ ਦੇ ਨਾਲ ਹੀ ਪੱਟੀ ਇਲਾਕੇ ਅੰਦਰ ਸ਼ਰਾਬ ਦਾ ਕਾਰੋਬਾਰੀ ਦੱਸਿਆ ਹੈ ਪਰ ਆਬਕਾਰੀ ਵਿਭਾਗ ਦੇ ਰਿਕਾਰਡ ਵਿੱਚ ਕਿਧਰੇ ਵੀ ਸ਼ੇਖੋਂ ਸ਼ਰਾਬ ਦੇ ਠੇਕੇ ਲੈਣ ਵਿੱਚ ਸ਼ਾਮਲ ਨਹੀਂ ਹੈ| ਚਾਰ ਮਹੀਨੇ ਪਹਿਲਾਂ ਜ਼ਹਿਰੀਲੀ ਸ਼ਰਾਬ ਪੀਣ ਦੇ ਮਾਮਲੇ ਵਿੱਚ ਪਹਿਲਾਂ ਖਡੂਰ ਸਾਹਿਬ ਹਲਕੇ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਨਿੱਜੀ ਸਹਾਇਕ (ਪੀਏ) ਜਰਮਨਜੀਤ ਸਿੰਘ ਕੰਗ ਤੋਂ ਇਲਾਵਾ ਕਈ ਹੋਰਨਾਂ ਦਾ ਨਾਂ ਚਰਚਾ ਵਿੱਚ ਆਇਆ ਸੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਸ਼ਹਿਰ

View All