ਪੱਤਰ ਪ੍ਰੇਰਕ
ਕਾਦੀਆ, 3 ਅਕਤੂਬਰ
ਇੱਥੇ ਅਹਿਮਦੀਆ ਮੁਸਲਿਮ ਨੌਜਵਾਨਾਂ ਦੀ ਸੰਸਥਾ ਮਜਲਿਸ ਖ਼ੁਦਾਮ ਉਲ ਅਹਿਮਦੀਆ ਕਾਦੀਆਂ ਅਤੇ ਪੰਦਰਾਂ ਸਾਲ ਤੱਕ ਦੇ ਬੱਚਿਆਂ ਦੀ ਸੰਸਥਾ ਮਜਲਿਸ ਅਤਫਾਲ ਉਲ ਅਹਿਮਦੀਆ ਨੇ ਆਪਣਾ ਸਲਾਨਾ ਸਮਾਰੋਹ ਕਰਵਾਇਆ। ਮਜਲਿਸ ਦਾ ਸਾਲਾਨਾ ਸਮਾਰੋਹ ਪਵਿੱਤਰ ਕੁਰਾਨ ਸ਼ਰੀਫ਼ ਦੀ ਤਿਲਾਵਤ ਦੇ ਨਾਲ ਆਰੰਭ ਹੋਣ ਮਗਰੋਂ ਮਜਲਿਸ ਦਾ ਕੌਮੀ ਝੰਡਾ ਲਹਿਰਾਇਆ ਗਿਆ। ਇਸ ਮੌਕੇ ਹਾਫ਼ਿਜ਼ ਮਖਦੂਮ ਸ਼ਰੀਫ਼ ਸਾਹਿਬ ਐਡੀਸ਼ਨਲ ਮੁੱਖ ਸਕੱਤਰ ਜਨੂਬੀ ਹਿੰਦ, ਅਬਦੁਲ ਬਾਰੀ ਮੀਤ ਪ੍ਰਧਾਨ ਮਜਲਿਸ ਅਤੇ ਮਜਲਿਸ ਦੇ ਕੌਮੀ ਪ੍ਰਧਾਨ ਕੇ ਤਾਰਿਕ ਅਹਿਮਦ ਸ਼ਾਮਲ ਹੋਏ। ਇਸ ਮੌਕੇ ਬੱਚਿਆਂ ਅਤੇ ਨੌਜਵਾਨ ਦੇ ਖੇਡਾਂ ਦੇ ਮੁਕਾਬਲੇ ਕਰਵਾਏ। ਪਹਿਲੇ ਤਿੰਨ ਸਥਾਨਾਂ ’ਤੇ ਆਉਣ ਵਾਲੇ ਬੱਚਿਆਂ ਅਤੇ ਨੌਜਵਾਨਾਂ ਨੂੰ ਇਨਾਮ ਵੀ ਵੰਡੇ ਗਏ। ਇਸ ਮੌਕੇ ਵਿਗਿਆਨ ਦੇ ਪ੍ਰਾਜੈਕਟ ਵੀ ਬਣਾਏ ਗਏ। ਇਸ ਮੌਕੇ ਸੰਬੋਧਨ ਕਰਦਿਆਂ ਮਜਲਿਸ ਦੇ ਕੌਮੀ ਪ੍ਰਧਾਨ ਕੇ ਤਾਰਿਕ ਅਹਿਮਦ ਨੇ ਬੱਚਿਆਂ ਅਤੇ ਨੌਜਵਾਨਾਂ ਨੂੰ ਇਨ੍ਹਾਂ ਜੇਤੂ ਨੌਜਵਾਨਾਂ ਤੋਂ ਪ੍ਰੇਰਨਾ ਲੈਣ ਲਈ ਪ੍ਰੇਰਿਤ ਕੀਤਾ।