ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 13 ਸਤੰਬਰ
ਸਿਹਤ ਵਿਭਾਗ ਪੰਜਾਬ ਦੀ ਕਾਇਆਕਲਪ ਟੀਮ ਵੱਲੋਂ ਅੱਜ ਸਿਹਤ ਵਿਭਾਗ ਬਲਾਕ ਨੌਸ਼ਹਿਰਾ ਮੱਝਾ ਸਿੰਘ ਅਧੀਨ ਪੈਂਦੇ ਇਲਾਕੇ ’ਚ ਕਮਿਊਨਿਟੀ ਸਿਹਤ ਕੇਂਦਰ (ਸੀ.ਐੱਚ.ਸੀ) ਧਾਰੀਵਾਲ, ਸੀਐੱਚਸੀ ਕੋਟ ਸੰਤੋਖ ਰਾਏ ਅਤੇ ਸੀਐੱਚਸੀ ਨੌਸ਼ਹਿਰਾ ਮੱਝਾ ਸਿੰਘ ਦੀ ਚੈਕਿੰਗ ਕੀਤੀ ਗਈ। ਕਾਇਆਕਲਪ ਟੀਮ ਵਿੱਚ ਸ਼ਾਮਲ ਡਾ. ਸੋਨੀਆ, ਫਾਰਮੇਸੀ ਅਫਸਰ ਪ੍ਰੀਕਸ਼ਿਤ ਗੁਪਤਾ ਅਤੇ ਲੈਬ ਟੈਕਨੀਸ਼ੀਅਨ ਸੰਜੀਵ ਕੁਮਾਰ ਨੇ ਸੀਐੱਚਸੀ ਧਾਰੀਵਾਲ, ਕੋਟ ਸੰਤੋਖ ਰਾਏ ਅਤੇ ਸੀਐੱਚਸੀ ਨੌਸ਼ਹਿਰਾ ਮੱਝਾ ਸਿੰਘ ਵਿੱਚ ਸਾਫ-ਸਫਾਈ, ਲੋਕਾਂ ਨੂੰ ਦਿੱਤੀਆਂ ਜਾਣ ਵਾਲੀ ਸਹੂਲਤਾਂ ਅਤੇ ਸਿਹਤ ਵਿਭਾਗ ਨਾਲ ਸਬੰਧਿਤ ਵੱਖ ਵੱਖ ਰਿਕਾਰਡ ਦੀ ਜਾਂਚ ਕੀਤੀ।
ਟੀਮ ਅਧਿਕਾਰੀ ਡਾ. ਸੋਨੀਆ ਨੇ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਵੱਲੋਂ ਸਿਹਤ ਸਹੂਲਤਾਂ ਵਿੱਚ ਹੋਰ ਸੁਧਾਰ ਲਿਆਉਣ ਲਈ ਪੰਜਾਬ ਭਰ ’ਚ ਕਮਿਊਨਿਟੀ ਸਿਹਤ ਕੇਂਦਰਾਂ ਵਿੱਚ ਕਾਇਆ-ਕਲਪ ਦੀਆਂ ਵੱਖ ਵੱਖ ਟੀਮਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਚੈਕਿੰਗ ਦੀ ਰਿਪੋਰਟ ਤਿਆਰ ਕਰ ਕੇ ਸਿਹਤ ਵਿਭਾਗ ਪੰਜਾਬ ਨੂੰ ਭੇਜੀ ਜਾਵੇਗੀ।
ਇਸ ਮੌਕੇ ਹਰਿਆਲੀ ਮਿਸ਼ਨ ਤਹਿਤ ਸੀਐੱਚਸੀ ਧਾਰੀਵਾਲ ’ਚ ਟੀਮ ਤੇ ਸਟਾਫ ਮੈਂਬਰਾਂ ਵੱਲੋਂ ਬੂਟੇ ਵੀ ਲਗਾਏ ਗਏ। ਇਸ ਮੌਕੇ ਸਿਹਤ ਵਿਭਾਗ ਬਲਾਕ ਨੌਸ਼ਹਿਰਾ ਮੱਝਾ ਸਿੰਘ ਦੇ ਇੰਚਾਰਜ ਐੱਸਐੱਮਓ ਡਾ. ਭੁਪਿੰਦਰ ਕੌਰ ਛੀਨਾ, ਧਾਰੀਵਾਲ ਦੇ ਐੱਸਐੱਮਓ ਡਾ. ਮਨਿੰਦਰਜੀਤ ਸਿੰਘ, ਐੱਸਐੱਮਓ ਡਾ. ਮਨਿੰਦਰਜੀਤ ਸਿੰਘ, ਡਾ. ਗੁਰਬਚਨ ਸਿੰਘ, ਡਾ. ਪ੍ਰਭਜੋਤ ਕੌਰ, ਡਾ. ਅਮਰਿੰਦਰ ਸਿੰਘ (ਹੋਮਿਓਪੈਥੀ ਅਫਸਰ), ਡਾ. ਮਨਿੰਦਰ ਕੌਰ, ਡਾ. ਗਗਨ, ਡਾ. ਸੰਜੀਵ, ਡਾ. ਇੰਦਰਪਾਲ ਸਿੰਘ, ਜੋਤੀ ਫਾਰਮੇਸੀ ਅਫਸਰ, ਲੈਬ ਟੈਕਨੀਸ਼ੀਅਨ ਰਾਕੇਸ਼ ਵਿਲੀਅਮ, ਸੁਸ਼ੀਲ, ਅਮਰਜੀਤ ਕੌਰ,ਦਲਜੀਤ ਕੌਰ, ਤਸਵੀਰ ਸਿੰਘ, ਸੁਖਚੈਨ ਸਿੰਘ ਆਦਿ ਸਮੇਤ ਹੋਰ ਵੀ ਸਟਾਫ ਮੈਂਬਰ ਹਾਜ਼ਰ ਸਨ।