ਚੰਨੀ ਦੀ ਰੈਲੀ ਮੌਕੇ ਕਾਂਗਰਸ ਪਾਰਟੀ ਅੰਦਰ ਗੁੱਟਬਾਜ਼ੀ ਉਭਰੀ

ਚੰਨੀ ਦੀ ਰੈਲੀ ਮੌਕੇ ਕਾਂਗਰਸ ਪਾਰਟੀ ਅੰਦਰ ਗੁੱਟਬਾਜ਼ੀ ਉਭਰੀ

ਬੁੱਕੇ ਬਿਨਾਂ ਦਿੱਤੇ ਵਾਪਸ ਲਿਜਾਂਦੀ ਹੋਈ ਰਾਜ ਕੁਮਾਰੀ।

ਐਨਪੀ ਧਵਨ

ਪਠਾਨਕੋਟ, 3 ਦਸੰਬਰ

ਕਾਂਗਰਸ ਪਾਰਟੀ ਗੁੱਟਬਾਜ਼ੀ ਤੋਂ ਸੱਖਣੀ ਨਹੀਂ। ਇਹ ਗੁੱਟਬਾਜ਼ੀ ਅੱਜ ਭੋਆ ਹਲਕੇ ਅੰਦਰ ਹੋਈ ਕਾਂਗਰਸ ਪਾਰਟੀ ਦੀ ਰੈਲੀ ਸਮੇਂ ਵੀ ਦੇਖਣ ਨੂੰ ਉਸ ਵੇਲੇ ਮਿਲੀ ਜਦ ਭੋਆ ਪਿੰਡ ਦੀ ਸਰਪੰਚ ਤੇ ਪੇਡਾ ਦੀ ਡਾਇਰੈਕਟਰ ਰਾਜ ਕੁਮਾਰੀ ਨੂੰ ਸਟੇਜ ਦੇ ਨੇੜੇ ਹੀ ਨਾ ਫਟਕਣ ਦਿੱਤਾ ਤੇ ਉਹ ਨਿਰਾਸ਼ ਹੋ ਕੇ ਮੁੱਖ ਮੰਤਰੀ ਨੂੰ ਮਿਲਣ ਲਈ ਭੇਟ ਕਰਨ ਲਈ ਲਿਆਂਦਾ ਬੁੱਕਾ ਵਾਪਸ ਹੀ ਲੈ ਕੇ ਪਰਤੀ। ਉਸ ਦਾ ਕਹਿਣਾ ਸੀ ਕਿ ਜਦ ਉਹ ਸਟੇਜ ਕੋਲ ਗਈ ਤਾਂ ਉਸ ਨੂੰ ਇਹ ਕਹਿ ਦਿੱਤਾ ਗਿਆ ਕਿ ਤੁਹਾਡਾ ਨਾਂ ਲਿਸਟ ਵਿੱਚ ਨਹੀਂ ਹੈ। ਇਸੇ ਤਰ੍ਹਾਂ ਪਠਾਨਕੋਟ ਜ਼ਿਲ੍ਹੇ ਦੇ ਸਾਬਕਾ ਪ੍ਰਧਾਨ ਸੰਜੀਵ ਬੈਂਸ ਵੀ ਰੈਲੀ ਵਿੱਚ ਕਿਧਰੇ ਨਜ਼ਰ ਨਹੀਂ ਆਏ। ਜ਼ਿਕਰਯੋਗ ਹੈ ਕਿ ਸੰਜੀਵ ਬੈਂਸ ਸਾਬਕਾ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਦੇ ਕੱਟੜ ਸਮਰਥਕ ਹਨ। ਇਸੇ ਤਰ੍ਹਾਂ ਹਲਕੇ ਅੰਦਰ ਇੱਕ ਆਗੂ ਰਾਜੇਸ਼ ਕੁਮਾਰ ਵੈਰਮਪੁਰ ਵੱਲੋਂ ਲਗਾਏ ਗਏ ਹੋਰਡਿੰਗ ਵੀ ਚਰਚਾ ਦਾ ਵਿਸ਼ਾ ਬਣੇ ਰਹੇ। ਇਨ੍ਹਾਂ ਹੋਰਡਿੰਗਾਂ ਵਿੱਚ ਉਸ ਨੇ ਨਵਾਂ ਉਮੀਦਵਾਰ ਲਿਆਉਣ ਲਈ ਕਿਹਾ ਹੈ। ਜਦਕਿ ਹਲਕਾ ਵਿਧਾਇਕ ਜੋਗਿੰਦਰ ਪਾਲ ਨੇ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਸਟੇਜ ਤੋਂ ਕਿਹਾ ਕਿ ਕਾਂਗਰਸ ਪਾਰਟੀ ਕਦੇ ਨਹੀਂ ਹਾਰਦੀ। ਇਸ ਵਿੱਚ ਕਾਲੀਆਂ ਭੇਡਾਂ ਹੀ ਖੁਦ ਆਪਣੇ ਉਮੀਦਵਾਰ ਨੂੰ ਹਰਾਉਂਦੀਆਂ ਹਨ। ਜਦਕਿ ਵਿਰੋਧੀ ਪਾਰਟੀ ਭਾਜਪਾ ਵਿੱਚ ਇੰਨੀ ਜੁਅਰਤ ਹੀ ਨਹੀਂ ਹੈ।

ਟਿਕਟ ਨੂੰ ਲੈ ਕੇ ਕਾਂਗਰਸ ਦੀ ਧੜੇਬੰਦੀ ਆਈ ਸਾਹਮਣੇ

ਮੀਟਿੰਗ ਦੌਰਾਨ ਸਟੇਜ ’ਤੇ ਬੈਠੇ ਕਾਂਗਰਸ ਕਮੇਟੀ ਦੇ ਆਗੂ।

ਫਿਲੌਰ (ਸਰਬਜੀਤ ਗਿੱਲ): ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਚੇਤਨ ਚੌਹਾਨ ਨੇ ਅੱਜ ਇਥੇ ਆਪਣੀ ਫੇਰੀ ਦੌਰਾਨ ਕਾਂਗਰਸ ਦੀ ਅੰਦਰੂਨੀ ‘ਸਿਹਤ’ ਦਾ ਜਾਇਜ਼ਾ ਲਿਆ। ਟਿਕਟ ਦੇ ਦਾਅਵੇਦਾਰ ਅਤੇ ਮੌਜੂਦਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਪੁੱਤਰ ਬਿਕਰਮਜੀਤ ਸਿੰਘ ਦੇ ਸਥਾਨਕ ਕੈਂਪ ਦਫਤਰ ਮੀਟਿੰਗ ਕੀਤੀ ਗਈ, ਜਿਸ ’ਚ ਇਲਾਕੇ ਭਰ ’ਚੋਂ ਮੋਹਤਬਰ ਸ਼ਾਮਲ ਹੋਏ। ਇਸ ਦੌਰਾਨ ਬੁਲਾਰਿਆਂ ਨੇ ਚੌਧਰੀ ਲਈ ਟਿਕਟ ਦੀ ਮੰਗ ਕੀਤੀ। ਦੂਜੇ ਪਾਸੇ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਦੇ ਪੁੱਤਰ ਦਮਨਵੀਰ ਸਿੰਘ ਦੇ ਸਥਾਨਕ ਕੈਂਪ ਦਫਤਰ ਵਿੱਚ ਇਕੱਠੇ ਹੋਏ ਕਾਂਗਰਸੀ ਆਗੂਆਂ ਨੇ ਟਿਕਟ ਨੂੰ ਲੈ ਕੇ ਚੌਧਰੀ ਪਰਿਵਾਰ ਪ੍ਰਤੀ ਆਪਣਾ ਵਿਰੋਧ ਦਰਜ ਕਰਵਾਇਆ। ਇਸ ਦਫਤਰ ਵਿੱਚ ਚੇਤਨ ਚੌਹਾਨ ਦੀ ਆਮਦ ਵੇਲੇ ਦਮਨਵੀਰ ਸਿੰਘ ਖੁਦ ਹਾਜ਼ਰ ਨਹੀਂ ਸਨ। ਵਿਰੋਧ ਦਰਜ ਕਰਵਾਉਣ ਵਾਲਿਆਂ ਨੇ ਖੁੱਲ੍ਹ ਕੇ ਆਪਣੇ ਗੁੱਸੇ ਗਿਲੇ ਪੇਸ਼ ਕੀਤੇ। ਇਸ ਮੌਕੇ ਸਥਾਨਕ ਆਗੂਆਂ ਨੇ ਮੰਗ ਕੀਤੀ ਕਿ ਫਿਲੌਰ ਹਲਕੇ ਤੋਂ ਕਾਂਗਰਸ ਤਿੰਨ ਵਾਰ ਹਾਰ ਚੁੱਕੀ ਹੈ ਅਤੇ ਉਮੀਦਵਾਰ ਬਦਲਣ ਨਾਲ ਹੀ ਕਾਂਗਰਸ ਜਿੱਤ ਸਕੇਗੀ। ਦੋਨੋਂ ਪਾਸੇ ਦੀਆਂ ਮੀਟਿੰਗਾਂ ਉਪਰੰਤ ਚੇਤਨ ਚੌਹਾਨ ਨੇ ਕਿਹਾ ਕਿ ਕਾਂਗਰਸ ਵਲੋਂ ਜਿੱਤਣ ਵਾਲੇ ਉਮੀਦਵਾਰ ਨੂੰ ਟਿਕਟ ਦਿੱਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੰਵਿਧਾਨ ਦਾ ਅਧੂਰਾ ਬੁਨਿਆਦੀ ਕਾਰਜ

ਸੰਵਿਧਾਨ ਦਾ ਅਧੂਰਾ ਬੁਨਿਆਦੀ ਕਾਰਜ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਮੁੱਖ ਖ਼ਬਰਾਂ

ਭਾਰਤ ਨੂੰ ਮਨੁੱਖੀ ਅਧਿਕਾਰਾਂ ਬਾਰੇ ਕਿਸੇ ਤੋਂ ਮਾਨਤਾ ਦੀ ਲੋੜ ਨਹੀਂ: ਵਿਦੇਸ਼ ਮੰਤਰਾਲਾ

ਭਾਰਤ ਨੂੰ ਮਨੁੱਖੀ ਅਧਿਕਾਰਾਂ ਬਾਰੇ ਕਿਸੇ ਤੋਂ ਮਾਨਤਾ ਦੀ ਲੋੜ ਨਹੀਂ: ਵਿਦੇਸ਼ ਮੰਤਰਾਲਾ

* ਇੰਡੀਅਨ ਅਮੈਰੀਕਨ ਮੁਸਲਿਮ ਕੌਂਸਲ ਦਾ ਰਵੱਈਆ ਪੱਖਪਾਤੀ ਕਰਾਰ

ਸਰਹੱਦ ਉਤੇ ਪਾਕਿ ਨਸ਼ਾ ਤਸਕਰਾਂ ਨਾਲ ਮੁਕਾਬਲੇ ’ਚ ਬੀਐੱਸਐੱਫ ਜਵਾਨ ਜ਼ਖ਼ਮੀ

ਸਰਹੱਦ ਉਤੇ ਪਾਕਿ ਨਸ਼ਾ ਤਸਕਰਾਂ ਨਾਲ ਮੁਕਾਬਲੇ ’ਚ ਬੀਐੱਸਐੱਫ ਜਵਾਨ ਜ਼ਖ਼ਮੀ

49 ਕਿਲੋ ਹੈਰੋਇਨ ਅਤੇ ਗੋਲੀ-ਸਿੱਕਾ ਬਰਾਮਦ

ਨਵਜੋਤ ਸਿੱਧੂ ’ਤੇ ਵੱਡੀ ਭੈਣ ਨੇ ਲਾਏ ਗੰਭੀਰ ਦੋਸ਼

ਨਵਜੋਤ ਸਿੱਧੂ ’ਤੇ ਵੱਡੀ ਭੈਣ ਨੇ ਲਾਏ ਗੰਭੀਰ ਦੋਸ਼

ਚੋਣਾਂ ਮੌਕੇ ਭੈਣ ਦੇ ਇਲਜ਼ਾਮਾਂ ਤੋਂ ਕਈ ਸ਼ੰਕੇ ਖੜ੍ਹੇ ਹੋਏ

ਸ਼ਹਿਰ

View All